ਸਾਡੇ ਨਾਲ ਪੜਦੀ ਜੋ ਖਾਂਦੀ ਸੀ ਸਲੇਟੀਆਂ,
ਪੁੱਠਾ ਕਾਇਦਾ ਫੜਕੇ ਤੇ ਬਹਿੰਦੀ ਸੀਗੀ ਟਾਟ ਤੇ ,
ਫੋੜੇ ਉੱਤੇ ਬੈਠੀ ਜਿਹੜੀ ਮੱਖੀ ਨਹੀ ਸੀ ਡਾਉਣ ਜੋਗੀ ,
ਪਾਸ ਵੀ ਜੇ ਹੁੰਦੀ ਸੀ ਤਾਂ,ਮਿਤਰਾਂ ਦੀ ਆਸ ਤੇ ,
ਝੱਗੇ ਨਾ ਜੁਕਾਮ ਜਿਹਦਾ ,ਪੂੰਝਦੇ ਰਹੇ ਸਾਂ ਕਦੇ ,
ਸਿਆਹੀ ਡੋਲੀ ਰੱਖਦੀ ਸੀ,ਮੈਲੀ ਜਿਹੀ ਫਰਾਕ ਤੇ,
ਪਰਦੇਸ ਜਾਕੇ ਸ਼ੋਸ਼ੇ ਬੜੇ ਛੱਡਦੀ ਆ ,
ਐਟ-ਦੈਟ-ਵੈੱਲ-ਸ਼ੈੱਲ ਬੜਾ ਕੁਝ ਬੋਲਦੀ ,
ਹੁਣ ਤੇ canada ਸਾਰਾ ਅੱਗੇ ਲਾਈ ਫਿਰਦੀ ਆ ,
ਸਾਡੇ ਰੋਟੀ ਵਾਲਾ ਡੱਬਾ ਸੀ ਜੋ ਦੰਦਾ ਨਾਲ ਖੋਲਦੀ,