ਨਜ਼ਰਾਂ ਮਿਲ਼ਾ ਕੇ,
ਪਹਿਲੀ ਸੱਟੇ,
ਨੰਬਰ ਵਟਾ ਲੈਣਾ,
... ਕੋਈ ਪਿਆਰ ਨਹੀਂ...
ਹਰ ਵੀਕੈਂਡ ਤੇ,
ਥਿਏਟਰ ਦੇ ਹਨੇਰੇ ’ਚ,
ਗੁੱਥਮ-ਗੁੱਥਾ ਹੋਣਾ,
ਇਹ ਕੋਈ ਪਿਆਰ ਨਹੀਂ....
ਰੋਜ਼ ਸੱਜਣਾਂ ਨਾਲ਼,
ਘੁੱਮਣਾ-ਫ਼ਿਰਨਾ,
ਡਿਸਕੋ ਜਾ ਕੇ,
ਸੂਟੇ ਦੇ ਨਸ਼ੇ ’ਚ,
ਝੂਮ ਕੇ ਨੱਚਣਾ,
ਇਹ ਕੋਈ ਪਿਆਰ ਨਹੀਂ....
ਵਿਛੋੜ੍ਹੇ ਦੇ ਗ਼ਮ ’ਚ,
ਠੇਕਾ ਮੱਲ੍ਹ ਲੈਣਾ,
ਮੁੜ੍ਹ ਦਾਰੂ ਦੇ ਨਸ਼ੇ ’ਚ,
ਉਹੀ ਯਾਰ ਨੂੰ ਭੰਡਣਾ,
ਇਹ ਕੋਈ ਪਿਆਰ ਨਹੀਂ....
ਇੱਕ ਯਾਰ ਨੂੰ,
ਵਿਹਲਿਆਂ ਕਰਕੇ,
ਮੁੜ੍ਹ ਅਗਲੇ ਨਾਲ਼
ਤੁਰ ਜਾਣਾ
ਇਹ ਕੋਈ ਪਿਆਰ ਨਹੀਂ....
ਉਸ ਦੀ ਮਜਬੂਰੀ ਨੂੰ,
ਪੈਰਾਂ ਤਲ਼ੇ ਰੌਂਦ ਕੇ,
ਆਪਣੇ ਮਤਲਬ ਖਾਤਿਰ,
ਉਸਨੂੰ ਬੇਵਫ਼ਾ ਆਖਣ੍ਹਾ,
ਇਹ ਕੋਈ ਪਿਆਰ ਨਹੀਂ....
ਇਹੋ ਜੇਹੇ ਭੂੰਡ ਆਸ਼ਿਕ,
ਕਿਵੇਂ ਜਾਨਣ,
ਕੀ ਹੁੰਦਾ ਹੈ,
ਸੱਚਾ ਪਿਆਰ.........?
ਜਿਸ ਦੇ ਸਿਰਫ਼,
ਅਹਿਸਾਸ ਨਾਲ਼ ਹੀ,
ਰੂਹ ਖਿੜ੍ਹ ਉੱਠਦੀ ਹੈ...
ਜੋ ਤੁਹਾਡੀ,
ਬਿਖਰੀ ਹੋਈ,
ਸੋਚ ਨੂੰ ਹੀ,
ਸੋਧ ਦੇਵੇ,
ਪਿਆਰ ਤਾਂ ਉਹਨੂੰ ਕਹਿੰਦੇ ਨੇ...
ਯਾਰ ਨੂੰ ਤੱਕ ਕੇ,
ਧੜ੍ਹਕਨ ਰੁਕ ਜਾਣੀ,
ਇੱਕ ਅਰਸਾ,
ਇਹੀ ਸਮਝ ਨਾ ਆਉਣਾ ਕਿ,
ਇਕਰਾਰ ਕਿੰਝ ਕਰਨੈ,
ਪਿਆਰ ਤਾਂ ਉਹਨੂੰ ਕਹਿੰਦੇ ਨੇ...
ਖਬਰ੍ਹ ਹੋਵੇ ਭਾਵੇਂ,
ਯਾਰ ਦੇ ਨਾ ਆਉਣ ਦੀ,
ਫ਼ੇਰ ਵੀ ਦਿਲ਼,
ਸਾਲਾਂ-ਬੱਧੀ ਇੰਤਜ਼ਾਰ ਕਰੇ,
ਪਿਆਰ ਤਾਂ ਉਹਨੂੰ ਕਹਿੰਦੇ ਨੇ...
ਆਪਣੇ ਖੁਆਬਾਂ ਨਾਲ਼ ਸਿੰਜੀ,
ਸੱਧਰਾਂ ਦੀ ਫ਼ੁਲਵਾੜ੍ਹੀ,
ਨੂੰ ਉਜਾੜ੍ਹ ਕੇ,
ਸੱਜਣਾ ਦੇ ਅਰਮਾਨਾਂ ਨਾਲ਼
ਸਜਾ ਦੇਵੇ,
ਪਾਕ ਆਸ਼ਿਕ ਤਾਂ ਉਹਨੂੰ ਕਹਿੰਦੇ ਨੇ...
ਉਹਦੀ ਮਜਬੂਰੀ ਨੂੰ ਤੱਕ,
ਉਹਦੀਆਂ ਖੁਸ਼ੀਆਂ ਸਮੇਟ,
ਆਪਣੇ ਮੱਥੇ ਦਾ,
ਸ਼ਿੰਗਾਰ ਬਣਾਉਣਾ,
ਕੁਰਬਾਨੀ ਤਾਂ ਉਹਨੂੰ ਕਹਿੰਦੇ ਨੇ.........