ਨਸ਼ੇ ਹੁੰਦੇ ਨੇ ਬਹੁਤ ਹੀ ਮਾੜੇ,
ਘਰ ਇਹਨਾਂ ਨੇ ਬਹੁਤ ਉਜਾੜੇ,
ਇਹਨਾਂ ਨੂੰ ਕੋਈ ਮੂੰਹ ਨਾ ਲਾਇਓ,
ਜ਼ਿੰਦਗੀ ਸੁੱਖਾਂ ਨਾਲ ਹੰਢਾਇਓ,
ਇਹ ਨਸ਼ੇ ਜਿਸ ਘਰ ਵਿਚ ਵੜਦੇ,
ਸੁੱਖ ਫਿਰ ਓਥੇ ਨਹੀ ਜੇ ਖੜ੍ਹਦੇ,
ਦੁੱਖ ਲਾ ਲੈਂਦੇ ਉਸ ਥਾਂ ਡੇਰੇ,
ਦਿਨ ਚਿੱਟੇ ਓਥੇ ਰਹਿਣ ਹਨੇਰੇ,
ਬਚਿਆਂ ਹੱਥ ਨਾ ਰਹਿਣ ਕਿਤਾਬਾਂ,
ਜਿਸ ਘਰ ਵਿਚ ਨਿੱਤ ਚੱਲਣ ਸ਼ਰਾਬਾਂ,
ਸਿਰੇ ਨਾ ਚੜ੍ਹਦੀ ਕੋਈ ਸਕੀਮ,
ਜਿਸ ਘਰ ਦੇ ਵਿਚ ਵਰਤੇ ਅਫੀਮ,
ਭੁੱਕੀ,ਪੋਸਤ, ਭੰਗ ਤੇ ਡੋਡੇ,
ਵਿਚ ਜਵਾਨੀ ਕਰ ਦੇਣ ਕੋਡੇ,
ਜਿਸਮ ਨੂੰ ਅੰਦਰੋਂ ਕਰਦੇ ਪੋਲਾ,
ਹੋ ਜਾਏ ਬੰਦਾ ਕੱਖੋਂ ਹੌਲਾ,
ਮਾਨ ਸਨਮਾਨ ਨਾ ਰਹਿੰਦਾ ਜੱਗ ਵਿਚ,
ਸਭ ਸੜ ਜਾਂਦਾ ਨਸ਼ੇ ਦੀ ਅੱਗ ਵਿਚ,
ਮੇਰੀ ਇਹ ਅਰਜ਼ ਹੈ ਵੀਰੋ,
ਜ਼ਿੰਦਗੀ ਸਾਡੀ ਕਰਜ਼ ਹੈ ਵੀਰੋ,
ਇਸ ਕਰਜ਼ ਅਸਾਂ ਹੈ ਲਾਹੁਣਾ,
ਸੋਹਣੇ ਰੱਬ ਨੂੰ ਅਸਾਂ ਰਿਝਾਉਣਾ,
ਮਾਨਵਤਾ ਦੀ ਸੇਵਾ ਕਰਕੇ,
ਸਭ ਨੂੰ ਵਿਚ ਕਲਾਵੇ ਭਰਕੇ,
ਦੁੱਖ ਸੁੱਖ ਵਿਚ ਹੋ ਸ਼ਾਮਿਲ ਸਭ ਦੇ,
ਬਣਨਾ ਪੁੱਤਰ ਚੰਗੇ ਰੱਬ ਦੇ ,