ਕਿਹੋ ਜਿਹੇ ਆਏ ਜ਼ਮਾਨੇ ਦੁਨੀਆਂ ਵਾਲਿਓ
ਆਪਣੇ ਵੀ ਲਗਣ ਬੇਗਾਨੇ ਦੁਨੀਆਂ ਵਾਲਿਓ,
ਅੱਜ ਕਲ ਨਾ ਕੋਈ ਜੋੜ੍ਹਦਾ ਰਿਸ਼ਤੇ
ਪਿਆਰ ਵਧਾਉਣ ਲਈ,
ਮੁੰਡਾ ਲੋਕ ਵਿਆਹੁੰਦੇ ਨੇ
ਦਾਜ ਮੰਗਾਉਣ ਲਈ,
ਕਦੇ ਵਕ਼ਤ ਸੀ ਵਿਆਹ ਤੋਂ ਪਹਿਲਾਂ
ਮੁਖ ਨਾ ਕੁੜੀ ਦਾ ਤਕਦੇ,
ਅੱਜ ਕਲ ਕਿਸੇ ਸੌਂਦੇ ਵਾਂਗੂ
ਸਾਹਮਣੇ ਲਿਆ ਕੇ ਰਖਦੇ,
ਕੀ ਲੈਣਾ ਕੀ ਦੇਣਾ
ਪਹਿਲਾਂ ਗਲ ਮੁਕਾਉਂਦੇ ਨੇ,
ਮਝਾਂ ਵਾਂਗੂ ਕੁੜੀਆਂ ਦੇ
ਸੌਦੇ ਕਰਵਾਉਂਦੇ ਨੇ ,
ਮਾਮੇ ,ਚਾਚੇ, ਮਾਸੜ ਵੀ
ਮੂੰਹ ਅੱਡ ਲੈਂਦੇ ਨੇ,
ਪਾਉਣਗੇ ਸਾਨੂੰ ਮੁੰਦਰੀਆਂ
ਸਬ ਦੇਖਦੇ ਰਹਿੰਦੇ ਨੇ,
ਸਭ ਤੋਂ ਜਿਆਦਾ ਇਸ ਲਈ
ਜਿਮੇਦਾਰ ਜ਼ਨਾਨੀਆਂ ਨੇ,
ਨੀ ਕੀ ਆਇਆ ਦਾਜ ਵਿਚ ਭੇਣੇ
ਪੁਛ ਦੀਆਂ ਦਰਾਣੀਆਂ ਨੇ,
ਤਕੜੇ ਦੇ ਵਲ ਦੇਖ ਗਰੀਬ ਵੀ
ਤਰਲੇ ਪਾਉਂਦਾ ਏ,
ਜਦੋਂ ਬਿਨਾ ਦਾਜ ਤੋਂ ਓਸ ਦੀ
ਨਾ ਕੋਈ ਧੀ ਵਿਆਹੁੰਦਾ ਏ,
ਜਿਗਰ ਦਾ ਟੁਕੜਾ ਦੇ ਕੇ
ਪਿਛੇ ਕੀ ਰਹਿ ਜਾਂਦਾ ਏ,
ਇਸੇ ਦੁਖੋਂ ਨਾ ਜਮਦੇ ਧੀਆਂ
ਦਾਜ ਜੋ ਦੇਣਾ ਪੈਂਦਾ ਏ,
ਕੁਝ ਸੋਚੋ ਦੁਨੀਆਂ ਵਾਲਿਓ
ਕੀ ਦਾਜ ਦਾ ਲੈਣਾ,
ਸਭ ਨੇ ਵਿਆਹੁਣੀਆਂ
ਆਪਣੀਆਂ ਧੀਆਂ ਭੈਣਾਂ… !!!DmG!!!