December 22, 2024, 05:35:35 PM
collapse

Author Topic: ਬਾਬੇ ਦਾ ਪ੍ਰਤਾਪ,,,  (Read 399 times)

Offline ਰਾਜ ਔਲਖ

  • PJ Gabru
  • Jimidar/Jimidarni
  • *
  • Like
  • -Given: 61
  • -Receive: 127
  • Posts: 1978
  • Tohar: 84
  • Gender: Male
  • ਹਮ ਜੋ ਭੀ ਹੈਂ, ਸੋ ਹੈਂ!
    • View Profile
    • ਆਪਣਾ ਵਿਰਸਾ ਆਪਣੀ ਪਹਿਚਾਣ
  • Love Status: Married / Viaheyo
ਬਾਬੇ ਦਾ ਪ੍ਰਤਾਪ,,,
« on: December 08, 2011, 10:18:44 PM »
ਇੱਕ ਬਾਬਾ ਲਿਆਂਦਾ ਸ਼ਰਧਾਲੂਆਂ ਨੇ
ਚਿੱਟਾ ਚੋਲਾ ਤੇ ਚਿੱਟਾ ਪ੍ਰਕਾਸ਼ ਦਾਹੜਾ
ਸ਼ਰਧਾਲੂ ਦੱਸਦੇ ਬਾਬੇ ਦਾ ਪ੍ਰਤਾਪ ਬਹੁਤਾ
ਲਾਇਆ ਉਹਨਾਂ ਕਿਰਾਇਆ ਅਤੇ ਭਾੜਾ
-ਬਾਬੇ ਮਾਲਾ ਫੜੀ ਇੱਕ ਹੱਥ ਫ਼ੱਬੇ
ਕਬੂਤਰ ਵਾਂਗ ਅੱਖਾਂ ਵੀ ਮੀਟ ਲੈਂਦਾ

ਸੰਗਤ ਟੇਕੇ ਡਾਲਰ ਜਾਂ ਪੌਂਡ-ਯੂਰੋ
ਸਭ ਕਬੂਲ, ਆਖ ਘੜ੍ਹੀਸ ਲੈਂਦਾ
-ਸ਼ਰਧਾਲੂ ਟੱਬਰ ਫਿਰੇ ਉਹਦੇ ਅੱਗੇ ਪਿੱਛੇ
ਬੀਬੀਆਂ ਖੜ੍ਹੀਆਂ ਆਸ਼ੀਰਵਾਦ ਲੈਣ ਦੇ ਲਈ
ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ
ਕੋਈ ਪੁੱਤਰ ਮੰਗੇ ਆਪਣੀ ਭੈਣ ਦੇ ਲਈ
-ਬਾਬਾ ਮਘਨ ਹੋਇਆ ਸਭ ਸੁਣੀ ਜਾਵੇ
ਕਬੂਤਰ ਮੀਟੇ ਅੱਖਾਂ ਜਿਵੇਂ ਦੇਖ ਬਿੱਲੀ
ਚੇਲਾ ਚੁਗਲ ਵਾਂਗ ਬੈਠਾ ਝਾਕੀ ਜਾਵੇ
ਸੰਗਤ ਕਰਦੀ ਕਿੰਨ੍ਹੀ ਕੁ ਜੇਬ ਢਿੱਲੀ
-ਜਦ ਮੱਥੇ ਸਾਰਿਆਂ ਨੇ ਟੇਕ ਦਿੱਤੇ
ਚੇਲਾ ਆਖਦਾ ਅਪਾਇੰਟਮੈਂਟ ਬਣਾ ਲਵੋ
ਜੇ ਹੈ ਸੱਦਣਾ ਘਰੇ ਮਹਾਂਪੁਰਖਾਂ ਨੂੰ
ਤੁਸੀਂ ਆਪਣਾ ਨਾਮ ਲਿਖਵਾ ਲਵੋ
-ਜੇ ਨਹੀਂ ਘਰੇ ਮਹਾਂਪੁਰਖਾਂ ਨੂੰ ਸੱਦਣ ਜੋਗੇ
ਨਿੱਕੀ ਸਿੰਘ ਦੇ ਘਰ ਹੀ ਆ ਜਾਇਓ
ਸੁਣੋਂ ਕੀਰਤਨ ਕਰੋ ਭਾਈ ਜਨਮ ਸਫ਼ਲਾ
ਚਾਹੇ ਉਥੇ ਹੀ ਹਾਜ਼ਰੀਆਂ ਪਾ ਜਾਇਓ
-ਬਾਬਾ ਉਠਿਆ ਤਾਂ ਸੰਗਤ ਨੇ ਹੱਥ ਜੋੜੇ
ਸੰਗਤ ਝੁਕ ਕੇ ਜਿਹੇ ਹੋ ਖੜ੍ਹੀ ਅੱਗੇ
ਚੇਲਾ ਹੂੰਝਣ ਲੱਗਾ ਨੋਟਾਂ ਸਾਰਿਆਂ ਨੂੰ
ਲੱਗੀ ਮਾਇਆ ਦੀ ਪਈ ਸੀ ਝੜ੍ਹੀ-ਥੱਬੇ
-ਬਾਬਾ ਨਿਕਲਿਆ ਬਾਹਰ ਸੰਗਤ ਚਰਨ ਪਰਸੇ
ਗੁਰੂ ਗ੍ਰੰਥ ਦਾ ਚੇਤਾ ਭੁੱਲ ਗਿਆ ਸੀ
ਬਾਬਾ ਜੀ ਹੱਥ ਰੱਖੋ ਸਿਰ ਪਾਪੀਆਂ ਦੇ
ਬੱਚਾ-ਬੱਚੀ ਬਾਬੇ 'ਤੇ ਡੁੱਲ ਗਿਆ ਸੀ
-ਬਾਬਾ ਬੈਠ ਚਿੱਟੀ ਵਿਚ ਮਰਸਰੀ ਦੇ
ਤੁਰ ਪਿਆ ਸੀ ਵਾਂਗ ਤੂਫ਼ਾਨ ਬਾਬਾ
ਸੰਗਤ ਸਿਫ਼ਤਾਂ ਕਰਦੀ ਥੱਕਦੀ ਨਹੀਂ
ਇਹ ਤਾਂ ਲੱਗਦਾ ਜਮਾਂ ਭਗਵਾਨ ਬਾਬਾ
-ਇਹ ਹੋਊ ਅਵਤਾਰ ਕਿਸੇ ਦੇਵਤੇ ਦਾ
ਪਹੁੰਚਿਆ ਬਾਬਾ ਤਾਂ ਸੱਚੇ ਰੱਬ ਤਾਈਂ
ਪਿਛਲੇ ਜਨਮ 'ਚ ਕਰੀ ਤਪੱਸਿਆ ਹੋਊ
ਧੂੰਆਂ ਸੁੰਘੇ ਸੰਗਤ ਬੜੇ ਚਾਈਂ-ਚਾਈਂ
-ਬਾਬਾ ਪਹੁੰਚਿਆ ਸ਼ਰਧਾਲੂ ਪ੍ਰੀਵਾਰ ਘਰ ਸੀ
ਬਾਬੇ ਹਦਾਇਤਾਂ ਚਾੜ੍ਹਨੀਆਂ ਸ਼ੁਰੂ ਕਰ ਦਿੱਤੀਆਂ
ਆਪਾਂ ਬਣਾਉਣੀ ਮੂਵੀ ਕੱਲ੍ਹ ਕੀਰਤਨ ਦੀ
ਗਿ਼ਲੇ, ਸਿ਼ਕਵੇ, ਸ਼ਕਾਇਤਾਂ ਵੀ ਧਰ ਦਿੱਤੀਆਂ
-ਕਹਿੰਦਾ, ਸੰਗਤ ਬੜੀ ਬੇਵਕੂਫ਼ ਥੋਡੀ
ਬੀਬੀਆਂ ਬੁੜ-ਬੁੜ ਕਰਦੀਆਂ ਰਹਿੰਦੀਆਂ ਨੇ
ਬੱਚੇ ਚੀਕ ਮਾਰਨ, ਕਾਲਜਾ ਕੱਢ ਲੈਂਦੇ
ਸਾਨੂੰ ਸਭ ਹੀ ਝੱਲਣੀਆਂ ਪੈਂਦੀਆਂ ਨੇ
-ਜਦੋਂ ਕੱਲ੍ਹ ਨੂੰ ਲੱਗੇ ਦੀਵਾਨ ਭਾਈ
ਬੀਬੀ ਬੋਲੇ ਨਾ, ਬੱਚਾ ਨਾ ਕੂਕ ਮਾਰੇ
ਅਸੀਂ ਕੀਰਤਨ ਹੀ ਬੰਦ ਕਰ ਦੇਣਾ
ਕੰਨ ਖੋਲ੍ਹ ਕੇ ਸੁਣ ਲਓ ਤੁਸੀਂ ਸਾਰੇ
-ਸਾਡੀ ਮੂਵੀ ਦੀ ਜੱਖਣਾਂ ਪੱਟ ਹੋ ਜਾਊ
ਜਿਹੜੀ ਬਣਨੀ ਹੈ ਗੁਰੂ-ਘਰ ਥੋਡੇ
ਜੇ ਰੌਲਾ ਹੀ ਬੀਬੀਆਂ ਪਾਈ ਗਈਆਂ
ਚੁੱਪ ਕਰਨਗੇ ਕਦੋਂ ਫਿਰ 'ਰੋਡ-ਭੋਡੇ'
-ਸਤਿ-ਬਚਨ ਆਖ ਸ਼ਰਧਾਲੂਆਂ ਨੇ
ਪੂਰਨ ਬਾਬੇ ਦਾ ਬਚਨ ਸੀ ਮੰਨ ਲਿੱਤਾ
ਅਕਲ ਸੰਗਤ ਨੂੰ ਬਾਬਾ ਜੀ ਜਮਾਂ ਹੈਨ੍ਹੀ
ਠੁਣਾਂ ਸੰਗਤ ਸਿਰ ਹੀ ਭੰਨ ਦਿੱਤਾ
-ਬੇਧੜਕ ਰਹੋ, ਤੁਸੀਂ ਬੇਫਿ਼ਕਰ ਹੋਜੋ
ਪ੍ਰਬੰਧ ਐਸਾ ਅਸੀਂ ਕੱਲ੍ਹ ਨੂੰ ਕਰਾਂਗੇ ਜੀ
ਬੀਬੀ ਕੁਸਕਣ ਨਹੀਂ ਅਸੀਂ ਕੋਈ ਦਿੰਦੇ
ਜਿਹੜੀ ਬੋਲੂ, ਚੁੱਕ ਬਾਹਰ ਧਰਾਂਗੇ ਜੀ
-ਬੱਚੇ ਤਾੜਾਂਗੇ ਲੰਗਰ-ਹਾਲ ਦੇ ਵਿਚ
ਅੱਗੇ ਸੇਵਾਦਾਰਨੀ ਖੜ੍ਹਾਵਾਂਗੇ ਜੀ
ਕੋਈ ਪਾਊ ਰੌਲਾ ਮੱਕੂ ਠੱਪਾਂਗੇ ਵੀ
ਜਾਂ ਫਿਰ ਜੁੱਤੀ ਨਾਲ ਚਾਹਟਾ ਛਕਾਂਵਾਂਗੇ ਜੀ
-ਸਾਹ ਬੱਚੇ ਨੂੰ ਕੱਢਣ ਨਾ ਭੋਰਾ ਦਿੰਦੇ
ਦੇਖਿਓ ਕੀ ਮਜ਼ਾਲ ਕੋਈ ਬੀਬੀ ਬੋਲ ਜਾਵੇ
ਤੁਸੀਂ ਕੀਰਤਨ ਆਪਣਾ ਕਰੀ ਚੱਲਣਾ
ਕੀ ਹਿੰਮਤ ਕੋਈ ਪਾ ਚੜਚੋਲ੍ਹ ਜਾਵੇ
-ਬਾਬਾ ਆਖਦਾ ਬਿਰਤੀ ਭੰਗ ਹੁੰਦੀ
ਨਾਲੇ ਮੂਵੀ 'ਚ ਖਰੂਦ ਜਿਹਾ ਪੈਂਦਾ ਹੈ
ਰੌਲੇ ਗੌਲੇ ਵਾਲੀ ਮੂਵੀ ਵਿਕਦੀ ਨਹੀਂ
ਮਾਰੇ ਨੱਕ ਬੁੱਲ੍ਹ ਜਦੋਂ ਕੋਈ ਲੈਂਦਾ ਹੈ
-ਮੂਵੀ ਦੇਖਣ ਵਾਲੇ ਵੀ ਸ਼ੱਕ ਕਰਦੇ
ਪ੍ਰਭਾਵ ਬਾਬਾ ਜੀ ਤੋਂ ਬਣਿਆਂ ਨਹੀਂ ਹੋਣਾਂ
ਚਾਹੇ ਪੜ੍ਹਦੇ ਹਾਂ ਅਸੀਂ ਬਾਣੀ ਕੱਚੀ
ਪਰ ਸੁਣਨਾ ਨਹੀਂ ਅਸੀਂ ਇਹ ਰੰਡੀ ਰੋਣਾਂ
-ਅਗਲਾ ਦਿਨ ਆਇਆ ਬਾਬੇ ਤਿਆਰੀ ਖਿੱਚੀ
ਮਰਸਰੀ ਕਾਰ ਅੱਗੇ ਆਣ ਖੜ੍ਹੀ ਹੋਈ
ਡਰਾਈਵਰ ਪਹਿਲਾਂ ਖਰਬੂਜੇ ਵਰਗਾ ਹੁੰਦਾ ਸੀ
ਅੱਜ ਰੱਖ ਦਾਹੜੀ, ਪੱਗ ਮੜ੍ਹੀ ਹੋਈ
-ਬਾਬਾ ਔਤਾਂ ਦੀ ਮਟੀ ਵਾਂਗ ਲੱਗੇ ਚਿੱਟਾ
ਚਿੱਟਾ ਦਾਹੜਾ ਵੀ ਖਿੱਲਰ-ਖਿੱਲਰ ਜਾਂਵਦਾ ਏ
ਲੁੱਟਣ ਵੱਲੀਓਂ ਪਈ ਹੈ ਕੁੱਲ ਦੁਨੀਆਂ
ਲੱਡੂ ਭੋਰ-ਭੋਰ ਅੰਦਰ ਹੀ ਖਾਂਵਦਾ ਏ
-ਡਰਾਈਵਰ ਲਾਈ ਕੀਰਤਨ ਦੀ ਅੱਜ ਕੈਸਿਟ
ਜਿਹੜਾ ਅੱਗੇ 'ਚਮਕੀਲਾ' ਨਿੱਤ ਸੁਣਦਾ ਸੀ
ਸ਼ਾਇਦ ਬਾਬਾ ਹੀ ਰੱਖ ਲਏ ਨਾਲ ਮੈਨੂੰ
ਉਹ ਆਪਦਾ ਹੀ ਤਾਣਾਂ ਬੁਣਦਾ ਸੀ
-ਬਾਬਾ ਆਖਦਾ ਕੀਰਤਨ ਦੀ ਕੱਢ ਕੈਸਿਟ
ਭਗਵੰਤ ਮਾਨ ਜਾਂ ਭਜਨਾ ਅਮਲੀ ਲਾ ਭਗਤਾ
ਕੀਰਤਨ ਕਰੀਦਾ ਤੇ ਨਿੱਤ ਸੁਣੀਂਦਾ ਏ
ਤੂੰ ਕੁਛ ਕਰਾਰਾ ਜਿਆ ਸੁਣਾ ਭਗਤਾ
-ਭੋਟੂ ਸ਼ਾਹ ਨਾ ਕਮਲਿਆ ਲਾ ਬੈਠੀਂ
ਉਹ ਤਵਾ ਕੀਰਤਨੀਆਂ 'ਤੇ ਲਾਂਵਦਾ ਏ
ਅਵਾਜ਼ਾਂ ਕੱਢਦਾ ਸਾਡੀ ਕਰੇ ਹੱਤਕ
ਇਹ ਸਾਡੇ ਖਿ਼ਲਾਫ਼ ਖੌਰੂ ਪਾਂਵਦਾ ਏ
-ਡਰਾਈਵਰ ਆਖਦਾ ਬਾਬਾ ਜੀ ਤੁਸਾਂ ਕਰਕੇ
ਦੂਜੀਆਂ ਰੀਲ੍ਹਾਂ ਤਾਂ ਘਰੇ ਰੱਖ ਦਿੱਤੀਆਂ
ਜੇ ਪਤਾ ਹੁੰਦਾ ਮੈਂ ਨਾਲ ਰੱਖ ਲੈਂਦਾ
ਸ਼ੁਕਰ ਕਰੋ, ਮੈਂ ਰੀਲ੍ਹਾਂ ਨਹੀਂ ਬਾਹਰ ਸਿੱਟੀਆਂ
-ਬਾਬਾ ਪਹੁੰਚਿਆ ਜਦੋਂ ਗੁਰੂ-ਘਰ ਅੱਗੇ
ਪੈਰੋਕਾਰਾਂ ਦਾ ਭੂਚਾਲ ਜਿਆ ਆ ਗਿਆ ਸੀ
ਕੋਈ ਨਿਉਂ ਕੇ ਬਾਬੇ ਦੇ ਚਰਨ ਪਰਸੇ
ਕੋਈ ਗੋਡਿਆਂ ਨੂੰ ਹੱਥ ਛੁਹਾ ਗਿਆ ਸੀ
-ਦੇਹ ਆਸ਼ੀਰਵਾਦ ਸਾਰੀ ਸੰਗਤ ਤਾਈਂ
ਬਾਬਾ ਸਜਿਆ ਵਿਚ ਦੀਵਾਨ ਆ ਕੇ
ਜਿਹੜੀ ਕੱਲ੍ਹ ਸੀ ਆਪਣੀ ਗੱਲ ਹੋਈ
ਦਿਓ ਹਦਾਇਤਾਂ ਤੁਸੀਂ ਸੰਗਤ ਨੂੰ ਜਾ ਕੇ
-ਸਤਿ-ਬਚਨ ਆਖ ਸ਼ਰਧਾਲੂ ਹੋਏ ਕਰੜੇ
ਬੱਚੇ ਲੰਗਰ-ਹਾਲ ਵਿਚ ਵਾੜ ਦਿੱਤੇ
ਮਾਂਵਾਂ ਝਾਕਣ ਜਿਵੇਂ ਵਾੜ 'ਚੋਂ ਝਾਕੇ ਬਿੱਲਾ
ਕਰੜੀ ਸੂਚਨਾ ਦੇ ਕੇ ਸਾਰੇ 'ਤਾੜ' ਦਿੱਤੇ
-ਕੀਰਤਨ ਸ਼ੁਰੂ ਹੋਇਆ, ਕੈਮਰਾ ਗੱਡਿਆ ਸੀ
ਇਕ ਚੇਲਾ ਕੈਮਰੇ ਦੇ ਖੜ੍ਹਾ ਪਿੱਛੇ
ਸੁਰਤ ਮਾਂਵਾਂ ਦੀ 'ਤਾੜੇ' ਬੱਚਿਆਂ ਵਿਚ
ਮਨ ਕੀਰਤਨ ਵਿਚ ਦੱਸੋ ਲੱਗੇ ਕਿੱਥੇ
-ਬੱਚੇ ਸਹਿਮੇਂ ਵਾਂਗ ਗੁਲਾਮਾਂ ਦੇ
ਡੌਰ-ਭੌਰ ਝਾਕਣ ਲੰਗਰ-ਹਾਲ ਅੰਦਰ
ਕਿਹੜੇ ਡਿਕਟੇਟਰ ਦੇ ਅਸੀਂ ਹਾਂ ਹੱਥ ਚੜ੍ਹਗੇ
ਇਹ ਜੇਲ੍ਹ ਹੈ ਜਾਂ ਫਿਰ ਰੱਬ-ਮੰਦਰ
-ਦੋ ਘੰਟੇ ਸੰਗਤ ਦੇ ਸਾਹ ਰਹੇ ਸੁੱਕੇ
ਡਰ ਆਵੇ ਬਾਬੇ ਦੀ ਸ਼ਕਲ ਕੋਲੋਂ
ਮੁੜ ਗੁਰੂ-ਘਰ ਅਸੀਂ ਆਵਣਾ ਨਾ
ਅਸੀਂ ਕਿਉਂ ਆਏ? ਪੁੱਛਣ ਅਕਲ ਕੋਲੋਂ
-ਸਮਾਪਤ ਬਾਬੇ ਨੇ ਜਦ ਦੀਵਾਨ ਕੀਤਾ
ਮਾਂਵਾਂ ਬੱਚਿਆਂ ਵੱਲ ਨੂੰ ਭੱਜੀਆਂ ਨੇ
ਗਾਲ੍ਹਾਂ ਕੱਢੇ ਸੰਗਤ ਸ਼ਰਧਾਲੂਆਂ ਨੂੰ
ਇਹਨਾਂ ਗੁਰਮਤਿ ਦੀਆਂ ਉਡਾਈਆਂ ਧੱਜੀਆਂ ਨੇ
-ਬਾਬਾ ਕਹੇ ਜਾਇਓ ਲੰਗਰ ਛਕ ਭਾਈ
ਸੰਗਤਾਂ ਵਾਹੋਦਾਹੀ ਘਰਾਂ ਨੂੰ ਦੌੜ ਤੁਰੀਆਂ
ਬੀਬੀਆਂ ਬਿਲਕਣ, ਬੱਚਿਆਂ ਦਾ ਬੁਰਾ ਹਾਲ ਹੋਇਆ
ਬਾਬੇ ਲਾਈ ਰੱਖੀਆਂ ਸੰਗਤ ਨੂੰ ਘੋੜ-ਖੁਰੀਆਂ
-ਸੰਗਤ ਕਲਪਦੀ ਗੁੱਸੇ ਵਿਚ ਸੀ ਬਹੁਤੀ
ਬੱਚੇ ਅਸੀਂ ਹੀ ਘਰੇ ਬਹੁਤ ਕੁੱਟ ਲੈਂਦੇ
ਘਰੇ ਬੈਠ ਕੇ ਰੱਬ-ਰੱਬ ਕਰਾਂਗੇ ਪੁੱਤ
ਨਾਲੇ ਬੱਚਿਆਂ ਨੂੰ ਛਾਤੀ ਨਾਲ ਘੁੱਟ ਲੈਂਦੇ
-ਹੁਣ ਆਉਂਦੇ ਨਹੀਂ ਗੁਰੂ-ਘਰ ਭਾਈ
ਅਸੀਂ ਆਪਣੇ ਬੱਚੇ ਕੁਟਵਾਵਣੇ ਨੇ?
ਇਹ ਪ੍ਰਚਾਰ ਕਿ ਭ੍ਰਿਸ਼ਟਾਚਾਰ ਲੋਕੋ
ਜਿਹਨਾਂ ਸਾਡੇ 'ਤੇ ਕਰਫਿ਼ਊ ਲਾਵਣੇ ਨੇ
____________________

Database Error

Please try again. If you come back to this error screen, report the error to an administrator.

* Who's Online

  • Dot Guests: 2188
  • Dot Hidden: 0
  • Dot Users: 1
  • Dot Users Online:

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]