Punjabi Janta Forums - Janta Di Pasand
Fun Shun Junction => Shayari => Topic started by: ਰਾਜ ਔਲਖ on December 05, 2011, 04:26:54 AM
-
ਦੁਨੀਆ ਰੰਗ ਬਿਰੰਗੀ ਵੇਖੀ।
ਮਾੜੀ ਵੇਖੀ ਚੰਗੀ ਵੇਖੀ।
ਹੱਸਦੀ ਨੱਚਦੀ ਟੱਪਦੀ ਵੇਖੀ,
ਸੂਲੀ ਉੱਤੇ ਟੰਗੀ ਵੇਖੀ।
ਵੇਖੀ ਮੌਤ ਦਾ ਤਾਂਡਵ ਕਰਦੀ,
ਆਪਣੇ ਖੂਨ ‘ਚ ਰੰਗੀ ਵੇਖੀ।
ਰੰਗ ਬਿਰੰਗੇ ਕੱਪੜੇ ਪਾਏ,
ਫਿਰ ਵੀ ਅੰਦਰੋ ਨੰਗੀ ਵੇਖੀ।
ਬਚਦੀ ਵੇਖੀ ਚੋਰਾਂ ਕੋਲੋਂ,
ਸੱਪ-ਸਾਧ ਤੋਂ ਡੰਗੀ ਵੇਖੀ।
ਵੇਖੀ ਲੂੰਬੜ ਚਾਲਾਂ ਚਲਦੀ,
ਸਿੱਧੀ ਤੇ ਬੇਢੰਗੀ ਵੇਖੀ।
ਸ਼ਾਹਾਂ ਵਾਂਗ ਅਮੀਰੀ ਵੇਖੀ,
ਫੱਕਰਾਂ ਵਾਂਗ ਮਲੰਗੀ ਵੇਖੀ।
ਮੈ ਵੀ ਯਾਰੌ ਕੀ ਕੁਝ ਤੱਕਿਆ,
ਭੁੱਖ ਗਰੀਬੀ ਤੰਗੀ ਵੇਖੀ।
_______________