ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗਏ ਸੱਜਣਾ ਦੇ,
ਅਸੀ ਲੋਕਾਂ ਕੋਲੋ ਸੁਣਿਆ ਏ ਖਿਆਲਾਤ ਬਦਲ ਗਏ ਸੱਜਣਾਂ ਦੇ,
ਕੱਲ ਹੋਰ ਕਿਹਾ ਅੱਜ ਹੋਰ ਕਹਿਣ ਬਿਆਨਾਤ ਬਦਲ ਗਏ ਸੱਜਣਾਂ ਦੇ,
ਹੁਣ ਦਿਨੇ ਚੜਉਦੇ ਤਾਰੇ ਨੇ ਦਿਨ ਰਾਤ ਬਦਲ ਗਏ ਸੱਜਣਾਂ ਦੇ,
ਅਸੀ ਆਪਣਿਆ ਤੋ ਹੋਰ ਹੋਏ ਕਈ ਹੌਰ ਤੋ ਆਪਣੇ ਹੋ ਗਏ ਨੇ,
ਹੁਣ ਫੈ਼ਸ਼ਨ ਵਾਗੂ ਹੀ ਅੰਗ ਸਾਕ ਬਦਲ ਗਏ ਸੱਜਣਾ ਦੇ..Preet