ਕਿਸੇ ਚਾਰਾ ਤਾਂ ਕੀ ਕਰਨਾ ਸੀ,ਮੇਰੇ ਡੁੱਬ ਰਹੇ ਦਿਲ ਦਾ,
ਹਰ ਇੱਕ ਬੰਦਾ ਸਗੋਂ, ਕਾਤਿਲ ਨੂੰ ਦੇ ਕੇ ਸ਼ਹਿ ਗਿਆ ਆਖਿਰ,
ਸੁਧਾਰਨ ਵਾਸਤੇ ,ਇਸ ਘਰ ਦੀ ਹਾਲਤ ਜੋ ਕੋਈ ਆਇਆ,
ਉਹੀ ਬੇ-ਕਿਰਕ ਹੋ ਕੇ ਘਰ ਉਜਾੜਨ ਡਹਿ ਗਿਆ ਆਖਿਰ,
ਜ਼ਰੂਰੀ ਨਹੀਂ ,ਉਹ ਸਭ ਕੁਝ ਹੀ,ਮੂੰਹੋਂ ਬੋਲ ਕੇ ਕਹਿੰਦੇ,
ਉਹਨਾਂ ਦਾ ਚੁੱਪ ਰਹਿਣਾ ਵੀ, ਬੜਾ ਕੁਝ ਕਹਿ ਗਿਆ ਆਖਿਰ,
ਕਿਸੇ ਵਿਚ ਤਾਬ ਕਿਥੇ ਸੀ ,ਕੇ ਆਉਂਦਾ ਸਾਹਮਣੇ ਤੇਰੇ,
ਤੇਰਾ ਉਹ ਕਾਤਿਲਾਨਾ ਵਾਰ, ਮੈਂ ਹੀ ਸਹਿ ਗਿਆ ਆਖਿਰ......Preet