This poem is written on the cruelty done by Nazis upon innocent people in their torcher camps where people were left to die in gas chambers and what not.
ਗੁੱਤਲਿਜਾਈਆਂ ਜਾ ਰਹੀਆਂ ਸਭ ਔਰਤਾਂ ਦੇ,
ਜਦ ਸਿਰ ਮੁੰਨ ਦਿੱਤੇ ਗਏ..
ਤਾਂ ਚਾਰ ਆਦਮੀਆਂ ਨੇ ਝਾੜੂਆਂ ਨਾਲ
ਇਕ ਥਾਂ ਹੂੰਝ ਦਿੱਤੇ ਉਹਨਾਂ ਦੇ ਵਾਲ..
ਗੈਸ ਕੋਠੜੀਆਂ 'ਚ ਜਿਹਨਾਂ ਦੇ ਦਮ ਘੁਟੇ,
ਸਾਫ ਸ਼ੀਸ਼ਿਆਂ ਦੇ ਪਿੱਛੇ ਪਏ ਹਨ ਉਹਨਾਂ ਦੇ ਵਾਲ..
ਤੇ ਵਾਲਾਂ 'ਚ ਫਸੀਆਂ, ਛੋਟੀਆਂ-ਛੋਟੀਆਂ ਕੰਘੀਆਂ ਤੇ ਕਲਿੱਪ
ਉਹਨਾਂ ਵਾਲਾਂ 'ਚ ਹੁਣ ਧੁੱਪ ਨਹੀਂ ਖੇਡਦੀ
ਨਾ ਉਹ ਹਵਾ ਵਿਚ ਉਡਦੇ ਹਨ...
ਨਾ ਉਹਨਾਂ 'ਚ ਕੋਈ ਉਂਗਲੀਆਂ ਫਿਰਦੀਆਂ ਹਨ ਹੌਲੀ ਹੌਲੀ
ਨਾ ਉਹਨਾਂ ਨੂੰ ਮੀਂਹ ਛੂੰਹਦਾ ਹੈ, ਨਾ ਬੁੱਲ
ਵੱਡੇ ਵੱਡੇ ਬਕਸਿਆਂ 'ਚ ਪਏ ਹਨ
ਰੁੱਖੇ ਵਾਲਾਂ ਦੇ ਚਿੱਟੇ ਅੰਬਾਰ
ਤੇ ਉਹਨਾਂ 'ਚ , ਉਹ ਛੋਟੀ ਜਿਹੀ ਗੁੱਤ -
ਇਕ ਰਿਬਨ ਨਾਲ ਬੰਨੀ, ਜਿਸਦਾ ਰੰਗ ਉੱਡ ਗਿਆ ਹੋਇਆ...
ਉਹ ਛੋਟੀ ਜਿਹੀ ਗੁੱਤ
ਜਿਹਨੂੰ ਕਦੇ ਖਿਚਦੇ ਹੋਣਗੇ ,
ਸਕੂਲ ਦੇ ਸ਼ਰਾਰਤੀ ਮੁੰਡੇ......
- Mayakovsky ( Original in Russian)