ਲੱਖ ਦਾ ਸੀ, ਕੱਖ ਦੀ, ਕੀਮਤ ਹੋ ਕੇ ਰਹਿ ਗਿਆ ।
ਖ਼ੁਦ ਤੱਕ ਹੀ ਹਰ ਬੰਦਾ, ਸੀਮਤ ਹੋ ਕੇ ਰਹਿ ਗਿਆ ।
ਏਡਜ਼, ਕੈਂਸਰ, ਹਰਟ-ਅਟੈਕ, ਗਠੀਆ, ਕਾਲ਼ਾ-ਪੀਲੀਆ,
ਫਲ਼ ਲਾ-ਪਰਵਾਹੀ ਦਾ, ਜ਼ਹਿਮਤ ਹੋ ਕੇ ਰਹਿ ਗਿਆ ।
ਖ਼ੁਰੀਆਂ ਕਦਰਾਂ-ਕੀਮਤਾਂ, ਵਿਸਰਿਆ ਵਿਰਸਾ ਅਮੀਰ,
ਮਾੜੀ-ਚੰਗੀ ਹਰ ਬਾਤ ਨਾਲ਼, ਸਹਿਮਤ ਹੋ ਕੇ ਰਹਿ ਗਿਆ।
ਦਫ਼ਤਰ, ਦੁਕਾਨਾਂ ਤੇ ਸਿਆਸਤ, ਲੋਟੂਆਂ ਦਾ ਘਰ ਹੋਈਆਂ,
‘ਔਲਖ’ ਪੇਂਡੂ ਗ਼ਰੀਬ ਬੰਦਾ, ਗ਼ਨੀਮਤ ਹੋ ਕੇ ਰਹਿ ਗਿਆ ।
_______________________________