" ਆਪਣੇ ਖੁੱਦ ਦੇ ਹੀ ਹਾਲਾਤ ਮੇਰੇ ਵੱਸ 'ਚ ਨਹੀਂ,
ਮੈਂ ਕਾਹਤੋਂ ਏਨਾ ਪਰੇਸ਼ਾਨ ਜਿਹਾ ਹਾਂ..
ਦੀਵੇ ਵਾਂਗਰ ਹੌਲੀ ਹੌਲੀ ਲੋਅ ਬੁੱਝਦੀ ਜਾ ਰਹੀ,
ਪਲ-ਦੋ-ਪਲ ਹੋਰ, ਬੜਾ ਬੇਜਾਨ ਜਿਹਾ ਹਾਂ..
ਰੰਗਾਂ ਨਾਲ ਜਿੰਦਗੀ ਗੁਜਾਰਨ ਦੇ, ਕਦੇ ਪੂਰਾ ਨਾ ਹੋਣ ਵਾਲੇ,
ਕਿਸੇ ਵਿਧਵਾ ਦੇ ਅਰਮਾਨ ਜਿਹਾ ਹਾਂ..
ਮੇਰੀ ਰੂਹ ਹੋ ਗਈ ਫੌਤ, ਸਭ ਜਲਜ਼ਲੇ ਮਿੱਟੀ ਹੋ ਗਏ ਨੇ,
ਅੱਗ ਨੇ ਨੇੜੇ ਕੱਖਾਂ ਦੇ ਮਕਾਨ ਜਿਹਾ ਹਾਂ..
ਸਾਰੀ ਉਮਰ ਭਾਰ ਮੋਢੇ ਟੰਗਿਆ, ਲੋੜ ਪੈਣ ਤੇ ਕੰਮ ਨਾ ਆਏ,
ਟੁੱਟੇ ਮਿਰਜੇ ਦੇ ਤੀਰ-ਕਮਾਨ ਜਿਹਾ ਹਾਂ..
ਮੇਰੀ ਪੀੜ, ਮੇਰੇ ਸੁਪਨੇ, ਤੇਰੀ ਆਮਦ ਦਾ ਖਿਆਲ,
ਹੁਣ ਕੌਡੀ ਹੋਏ,ਇਸ ਲੱਖਾਂ ਦੇ ਸਮਾਨ ਜਿਹਾ ਹਾਂ