September 21, 2025, 09:57:15 PM
collapse

Author Topic: ਯਾਦਾਂ ਪਿੰਡ ਦੀਆਂ  (Read 1602 times)

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
ਯਾਦਾਂ ਪਿੰਡ ਦੀਆਂ
« on: August 30, 2011, 12:13:26 PM »
ਜਦ ਆਉਂਦੀ ਯਾਦ ਗਰਾਂਵਾਂ ਦੀ
ਪਿੱਪਲਾਂ ਦੀਆਂ ਠੰਢੀਆਂ ਛਾਵਾਂ ਦੀ
ਦੇਹਲੀ ਤੇ ਉਡੀਕਦੀਆਂ ਮਾਵਾਂ ਦੀ
ਬਾਂਹਾਂ ਅੱਡੀ ਖੜ੍ਹੇ ਭਰਾਵਾਂ ਦੀ
ਭੈਣਾਂ ਦੀ ਰੱਖੜੀ ਚਾਵਾਂ ਦੀ
ਚੂੜੇ ਭਰੀਆਂ ਬਾਂਹਾਂ ਦੀ
ਘੁਰਕੀ ਆੜ੍ਹਤੀ ਸ਼ਾਹਾਂ ਦੀ

ਬਾਪੂ ਦੇ ਟੁੱਟਦੇ ਸਾਹਾਂ ਦੀ
ਹਵਾਈ ਟਿਕਟ ਕਟਾਉਣ ਨੂੰ ਜੀ ਕਰਦੈ
ਪਿੰਡ ਗੇੜਾ ਲਗਾਉਣ ਨੂੰ ਜੀ ਕਰਦੈ
ਰੋਹੀ ਤੇ ਪੰਜ ਦਰਿਆਵਾਂ ਦੀ
ਖੁੰਘ ਤੇ ਜੁੜੀਆਂ ਸਭਾਵਾਂ ਦੀ
ਮਿਰਜ਼ਾ ਸਾਹਿਬਾਂ ਗਾਥਾਵਾਂ ਦੀ
ਸੋਹਣੀ ਮਹੀਂਵਾਲ ਝਨਾਵਾਂ ਦੀ

ਮਿੱਠੀ ਯਾਦ ਦਿਲਗੀਰਾਂ ਦੀ
ਤ੍ਰਿੰਜਣ ਪੀਂਘਾਂ ਪੂੜੇ ਖੀਰਾਂ ਦੀ
ਮਲ਼ਿਆਂ ਅਤੇ ਕਰੀਰਾਂ ਦੀ
ਰਾਂਝਿਆ ਅਤੇ ਹੀਰਾਂ ਦੀ
ਤਖ਼ਤਪੋਸ਼ ਤੇ ਗਾਉਣ ਨੂੰ ਜੀ ਕਰਦਾ
ਦੁੱਖ ਦਰਦ ਵੰਡਾਉਣ ਨੂੰ ਜੀ ਕਰਦਾ
ਬੋ ਕਾਟੋ ਉੱਡਦੀ ਗੁੱਡੀ ਦੀ
ਪਿੜਾਂ ‘ਚ ਪੈਂਦੀ ਲੁੱਡੀ ਦੀ
ਛਿੰਝਾਂ ਤੀਆਂ ਸਾਵਿਆਂ ਦੀ
ਚਿਮਟੇ ਖਿੰਘਰ ਝਾਵਿਆਂ ਦੀ
ਖੁਮਾਰੀ ਹੱਥੀਂ ਦਾਰੂ ਕੱਢੀ ਦੀ
ਅਖਾੜੇ ਘੋਲ ਕਬੱਡੀ ਦੀ
ਫਿਰ ਕਬੱਡੀ ਪਾਉਣ ਨੂੰ ਜੀ ਕਰਦੈ
ਗੋਡੇ ਰਗੜਾਉਣ ਨੂੰ ਜੀ ਕਰਦੈ
ਦਹੀਂ ਛਿੱਡੀ ਲੱਸੀ ਕੁੜ ਮਧਾਣੀ ਦੀ
ਇੱਲ ਕੋਕੋ ਖ਼ਸਮਾਂ ਖਾਣੀ ਦੀ
ਗੁੱਝਾਂ ਚਰਖੇ ਤੰਦ ਪੂਣੀਆਂ ਦੀ

ਛਿੱਕੂ ਜੋਟੇ ਗਿਣਤੀ ਦੂਣੀਆਂ ਦੀ
ਹੁੰਡੂ ਹੁੰਡੂ ਲੋਹੜੀ ਹਾਣੀਆਂ ਦੀ
ਸਖੀਆਂ ਸੰਗ ਮੌਜਾਂ ਮਾਣੀਆਂ ਦੀ
ਮੱਖਣ ਪੇੜਾ ਮੱਕੀ ਰੋਟੀ ਦੀ
ਹਰਵਰ੍ਹਿਆਈ ਕੁੰਢੀ ਝੋਟੀ ਦੀ
ਪਲਾਕੀ ਮਾਰ ਝੋਟੇ ਤੇ ਚੜ੍ਹ ਜਾਵਾਂ
ਅੱਡੀ ਲਾ ਟੋਭੇ ਵਿਚ ਵਤ ਜਾਵਾਂ
ਛੱਪੜ ‘ਚ ਨਹਾਉਣ ਨੂੰ ਜੀ ਕਰਦੈ

ਜੋਕਾਂ ਲੜਾਉਣ ਨੂੰ ਜੀ ਕਰਦੈ
ਚਿਤ ਮਣੀ ਬੇਰਾਂ ਡੁੱਲ੍ਹਿਆਂ ਦੀ
ਭੱਠੀ ਤੇ ਭੁੱਜਦੇ ਫੁੱਲਿਆਂ ਦੀ
ਆਭੂ ਮੁਰਮੁਰੇ ਸੱਤੂਆਂ ਹੋਲ਼ਾਂ ਦੀ
ਬੇਰ ਜਾਮਨ ਸ਼ਹਿਤੂਤੀ ਗੋਹਲਾਂ ਦੀ         
ਕਮਾਦ ‘ਚ ਵਿਆਂਕਦੇ ਗਿੱਦੜਾਂ ਦੀ

ਖ਼ਰਬੂਜ਼ੇ ਤੇ ਖਟਮਿੱਠੇ ਚਿੱਬੜਾਂ ਦੀ
ਸਾਗ ਗੰਦਲ ਗੰਨੇ ਪੋਨੇ ਦੀ
ਬਾਸਮਤੀ ਤੇ ਨਿੱਸਰੇ ਝੋਨੇ ਦੀ
ਸੂਤਰ ਕੱਤਦੀ ਦੋਗਲੀ ਮੱਕੀ ਦੀ
ਹੱਥੀਂ ਆਟਾ ਪੀਂਹਦੀ ਚੱਕੀ ਦੀ
ਚੋਭੇ ਲੰਬੀ ਚੁੱਭੀ ਲਾਉਂਦੇ ਦੀ
ਖੂਹ ਚੋਂ ਚੀਜ਼ਾਂ ਕੱਢ ਲਿਆਉਂਦੇ ਦੀ
ਬਾਜ਼ੀਗਰ ਬਾਜੀ ਪਾਉਂਦੇ ਦੀ
ਮਰਾਸੀ ਹੇਕਾਂ ਲਗਾਉਂਦੇ ਦੀ
ਹਲਟੀ ਅਤੇ ਖ਼ਰਾਸਾਂ ਦੀ
ਸੱਥ ‘ਚ ਪੈਂਦੀਆਂ  ਰਾਸਾਂ ਦੀ
ਮਜਮੇ ਡੁਗਡੁਗੀ ਮਦਾਰੀ ਦੀ
ਝੁਰਲੂ ਵਾਲੀ ਖਾਰੀ ਦੀ

ਸੱਪਾਂ ਭਰੀ ਪਟਾਰੀ ਦੀ
ਚਿੱਠੀ ਰਾਮ ਪਿਆਰੀ ਦੀ
ਬਾਰ ਬਾਰ ਦੁਹਰਾਉਣ ਨੂੰ ਜੀ ਕਰਦੈ
ਪਿੰਡ ਜਾ ਮੁੜ ਆਉਣ ਨੂੰ ਜੀ ਕਰਦੈ
ਟੀਂਡੇ ਖਿੜੇ ਨਰਮੇ ਕਪਾਹਾਂ ਦੀ
ਕਣਕ ਛੋਲੇ ਮਸਰਾਂ ਮਾਂਹਾਂ ਦੀ

ਮਣਿਆ ਅਤੇ ਗ਼ੁਲੇਲਾਂ ਦੀ
ਖਲਵਾੜੇ ਫਲ਼੍ਹਿਆਂ ਬੇਲਾਂ ਦੀ
ਹੱਲ ਪੰਜਾਲੀ ਖੋਪੇ ਹਮੇਲਾਂ ਦੀ
ਚੁੰਭੇ ਕੜਾਹ ਵੇਲਣੇ ਗੰਡ ਦੀ
ਗੁੜ ਸ਼ੱਕਰ ਮਹਿਕਾਂ ਵੰਡਦੀ

ਰੋਹੀ ਨਖ਼ਾਸੂ ਤੇ ਆੜਾਂ ਦੀ
ਰੋਝਾਂ ਦੀਆਂ ਫਿਰਦੀਆਂ ਧਾੜਾਂ ਦੀ
ਖੱਟੀਆਂ ਮਿੱਠੀਆਂ  ਅੰਬੀਆਂ ਦੀ
ਦਾਤੀਆਂ ਕਹੀਆਂ ਰੰਬੀਆਂ ਦੀ
ਕੰਮੀਆਂ ਕਾਮੇ ਲਾਗੀਆਂ ਦੀ
ਸੀਰੀਆਂ ਚਰਾਂਦਾਂ ਵਾਗੀਆਂ ਦੀ

ਟੈਂ ਟੱਕ ਚੁਵੱਕਲੀ ਕੁੱਤੇ ਦੀ
ਗਾੜ੍ਹੀ ਤੇ ਅਮਲੀ ਸੁੱਤੇ ਦੀ
ਦੁਹਾਟੇ ਖੂਹ ਦੀਆਂ ਨਿਸ਼ਾਰਾਂ ਦੀ
ਚੁਬੱਚੇ ‘ਚ ਪੈਂਦੀਆਂ ਧਾਰਾਂ ਦੀ
ਘੜੇ ਗਾਗਰਾਂ ਭਰਦੀਆਂ ਨਾਰਾਂ ਦੀ
ਖੂਹਾਂ ਦੀ ਮੌਜ ਬਹਾਰਾਂ ਦੀ
ਚਲ੍ਹੇ ‘ਚ ਮਸਤਾਉਣ ਨੂੰ ਜੀ ਕਰਦੈ
ਯਾਦਾਂ ਪਿੰਡ ਦੀਆਂ ਛੋਹਣ ਨੂੰ ਜੀ ਕਰਦੈ

ਗਹਿਣੇ ਪਏ ਸਿਆੜਾਂ ਦੀ
ਖੇਤਾਂ ਨੂੰ ਖਾਂਦੀਆਂ ਵਾੜਾਂ ਦੀ
ਖ਼ੁਦਕੁਸ਼ੀ ਕਰਦੇ ਕਿਰਸਾਨਾ ਦੀ
ਨਸ਼ਿਆਂ ‘ਚ ਡੁੱਬੇ ਜੁਆਨਾਂ ਦੀ
ਕਾਨੇ ਦੇ ਛੰਨਾਂ ਢਾਰਿਆਂ ਦੀ
ਗਲੀਆਂ ਦੇ ਚਿੱਕੜ ਗਾਰਿਆਂ ਦੀ

ਸਿਆਸਤ ਕਰਦੇ ਭਲਵਾਨਾਂ ਦੀ
ਜਨਤਾ ਨੂੰ ਲੁੱਟਦੇ ਸ਼ੈਤਾਨਾਂ ਦੀ
ਪੁਲਸ ਕੁੱਟ ਮਨ ਮਾਨਾਂ ਦੀ
ਬੇਕਦਰੀ ਕੀਮਤੀ ਜਾਨਾਂ ਦੀ
ਅਜੰਟਾਂ ਪਿੱਛੇ ਫਿਰਦੇ ਜਵਾਨਾ ਦੀ

ਧੋਖੇਬਾਜ਼ ਲਾੜੇ ਨੀਂਗਰ ਹੈਵਾਨਾਂ ਦੀ
ਆਪਣਾ ਦਰਦ ਸੁਣਾਉਣ ਨੂੰ ਜੀ ਕਰਦੈ
ਪਾਟਾ ਦਾਮਨ ਦਿਖਾਉਣ ਨੂੰ ਜੀ ਕਰਦੈ
ਉਨ੍ਹਾਂ ਨੂੰ ਸਮਝਾਉਣ ਨੂੰ ਜੀ ਕਰਦੈ

ਕੁੜੀਆਂ ਚਿੜੀਆਂ ਕੂੰਜਾਂ ਦੀਆਂ ਡਾਰਾ ਦੀ
ਬਚਪਨ ਦੀਆਂ ਮੌਜ ਬਹਾਰਾਂ ਦੀ
ਮੁਨਸ਼ੀ ਦੀਆਂ ਖਾਧੀਆਂ ਮਾਰਾਂ ਦੀ
ਲਾਰੇ ਲਾਉਂਦੀਆਂ ਹੁਸਨ ਸਰਕਾਰਾਂ ਦੀ

ਫਿਰ ਉਹਲੇ ਬੈਠ ਕੇ ਰੋਣ ਨੂੰ ਜੀ ਕਰਦੈ
ਕੀਤੇ ਤੇ ਪਛਤਾਉਣ ਨੂੰ ਜੀ ਕਰਦੈ
ਯਾਦਾਂ ਪਿੰਡ ਦੀਆਂ ਛੋਹਣ ਨੂੰ ਜੀ ਕਰਦੈ
ਸੱਜਣਾਂ ਨੂੰ ਸੁਣਾਉਣ ਨੂੰ ਜੀ ਕਰਦੈ

FrOm@PBF

Say "Thanks" with the click of a button

Punjabi Janta Forums - Janta Di Pasand

ਯਾਦਾਂ ਪਿੰਡ ਦੀਆਂ
« on: August 30, 2011, 12:13:26 PM »

Offline $$MaStaNa$$

  • Sarpanch/Sarpanchni
  • ****
  • Like
  • -Given: 16
  • -Receive: 14
  • Posts: 3258
  • Tohar: -1
  • Gender: Male
  • ~$ HeLl wAs fulL sO i Am bAck $~
    • View Profile
  • Love Status: Hidden / Chori Chori
Re: ਯਾਦਾਂ ਪਿੰਡ ਦੀਆਂ
« Reply #1 on: August 30, 2011, 12:15:42 PM »
bas theek ya is to wadha  ne labiya tanu......lolzzz

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਯਾਦਾਂ ਪਿੰਡ ਦੀਆਂ
« Reply #2 on: August 30, 2011, 12:17:20 PM »
Bai main remove karan laghea (: Ehh topic kise nu mera kita koi post vadia nahi laghdi



Dhannvad ji !!

Offline $$MaStaNa$$

  • Sarpanch/Sarpanchni
  • ****
  • Like
  • -Given: 16
  • -Receive: 14
  • Posts: 3258
  • Tohar: -1
  • Gender: Male
  • ~$ HeLl wAs fulL sO i Am bAck $~
    • View Profile
  • Love Status: Hidden / Chori Chori
Re: ਯਾਦਾਂ ਪਿੰਡ ਦੀਆਂ
« Reply #3 on: August 30, 2011, 12:20:03 PM »
tu te serious he lai geya......peya rehan de bhrava... eve shal na mar de khothe to gusse ch aa ke.... lolzz

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
Re: ਯਾਦਾਂ ਪਿੰਡ ਦੀਆਂ
« Reply #4 on: August 30, 2011, 12:20:13 PM »
bouat wadia fateh.. very nice..

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਯਾਦਾਂ ਪਿੰਡ ਦੀਆਂ
« Reply #5 on: August 30, 2011, 12:22:05 PM »
Mainu pta tusi ave hi hawa dai jande ho padhea tuhade wicho kise ik ne we nahi :sad:

Offline urmysunshine

  • PJ Mutiyaar
  • Patvaari/Patvaaran
  • *
  • Like
  • -Given: 120
  • -Receive: 75
  • Posts: 4354
  • Tohar: 44
  • Gender: Female
    • View Profile
  • Love Status: In a relationship / Kam Chalda
Re: ਯਾਦਾਂ ਪਿੰਡ ਦੀਆਂ
« Reply #6 on: August 30, 2011, 12:22:51 PM »
Mainu pta tusi ave hi hawa dai jande ho padhea tuhade wicho kise ik ne we nahi :sad:

me padhyea...kafi time lagga par padh leya..baut vadiya ..:smile: dekhya ni mera thnx :huhh:

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਯਾਦਾਂ ਪਿੰਡ ਦੀਆਂ
« Reply #7 on: August 30, 2011, 12:24:19 PM »
me padhyea...kafi time lagga par padh leya..baut vadiya ..:smile: dekhya ni mera thnx :huhh:

meharbani ji bahut bahut padhan lai :smile: :hug:

Offline urmysunshine

  • PJ Mutiyaar
  • Patvaari/Patvaaran
  • *
  • Like
  • -Given: 120
  • -Receive: 75
  • Posts: 4354
  • Tohar: 44
  • Gender: Female
    • View Profile
  • Love Status: In a relationship / Kam Chalda
Re: ਯਾਦਾਂ ਪਿੰਡ ਦੀਆਂ
« Reply #8 on: August 30, 2011, 12:24:44 PM »
mention not :smile:

Offline Happy married life oye hahahaha

  • PJ Mutiyaar
  • Patvaari/Patvaaran
  • *
  • Like
  • -Given: 125
  • -Receive: 97
  • Posts: 4267
  • Tohar: 16
  • Gender: Female
  • asi jeaunde han ya moye..kise nu fark nhi
    • View Profile
  • Love Status: Divorced / Talakshuda
Re: ਯਾਦਾਂ ਪਿੰਡ ਦੀਆਂ
« Reply #9 on: August 30, 2011, 12:34:33 PM »
bahut bahut bahut sohna likheya tutt paina g......... =D> =D> =D> =D> =D> =D> =D> =D> =D> =D> =D> =D> =D> =D>
mainu lagda punjab diyian sariyan cheeza yaad krwa dittian.. =D> =D> =D> =D> =D> =D> =D> =D> =D> =D> =D>

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਯਾਦਾਂ ਪਿੰਡ ਦੀਆਂ
« Reply #10 on: August 30, 2011, 12:36:03 PM »
bahut bahut bahut sohna likheya tutt paina g......... =D> =D> =D> =D> =D> =D> =D> =D> =D> =D> =D> =D> =D> =D>
mainu lagda punjab diyian sariyan cheeza yaad krwa dittian.. =D> =D> =D> =D> =D> =D> =D> =D> =D> =D> =D>

Hanji ji hanji

JIhna ne Padhea ohna nu hi vadia laghea

Dhannvad ji bahut bahut ji (: :won:

Offline @@JeEt@@

  • PJ owe to this member
  • *******
  • Like
  • -Given: 79
  • -Receive: 152
  • Posts: 16792
  • Tohar: 6
  • Gender: Male
    • View Profile
  • Love Status: Single / Talaashi Wich
Re: ਯਾਦਾਂ ਪਿੰਡ ਦੀਆਂ
« Reply #11 on: August 30, 2011, 02:36:52 PM »
dil khush kita sir g

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਯਾਦਾਂ ਪਿੰਡ ਦੀਆਂ
« Reply #12 on: August 31, 2011, 01:51:06 AM »
dil khush kita sir g
tusi we reply kar ke dil kush karta jeet veer ji :hug:

 

* Who's Online

  • Dot Guests: 2847
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[Today at 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]