ਜਿਥੇ ਗਰੀਬ ਸੜਕ ਤੇ ਸੁੱਤੇ ਨੇ,ਕਾਰਾਂ ਵਿਚ ਫਿਰਦੇ ਕੁੱਤੇ ਨੇ ,ਕਿਰਤੀ ਦੇ ਬੱਚੇ ਭੁੱਖੇ ਨੇ,
ਜਿਸ ਮੁਲਕ 'ਚ ਰਿਸ਼ਵਤਖੋਰੀ ਹੈ,ਜਿਥੇ ਚਲਦੀ ਸੀਨਾ ਜ਼ੋਰੀ ਹੈ,
ਜਿਥੇ ਔਰਤ ਕੁੱਟਦੀ ਰੋੜੀ ਹੈ, ਜਿਥੇ ਬੱਚੇ ਹੱਥ ਹਥੌੜੀ ਹੈ,
ਮੈਂ ਉਸ ਦੇਸ਼ ਦਾ ਵਾਸੀ ਹਾਂ, ਮੈਂ ਉਸ ਦੇਸ਼ ਦਾ ਵਾਸੀ ਹਾਂ।
...ਜਿਥੇ ਸ਼ਰਮ ਨਹੀਂ ਸਰਕਾਰ ਨੂੰ, ਜਿਥੇ ਪੁਲਸ ਲਾਹੁੰਦੀ ਦਸਤਾਰਾਂ ਨੂੰ
ਨਾ ਹੱਕ ਮਿਲਣ ਹੱਕਦਾਰਾਂ ਨੂੰ, ਜਿਥੇ ਸਹੂਰਤ ਮਿਲੇ ਗੱਦਾਰਾਂ ਨੂੰ
ਜਿਥੇ ਨਿੱਤ ਘੁਟਾਲੇ ਹੁੰਦੇ ਨੇ, ਇਨਸਾਫ ਦੇ ਮੁੰਦਰ ਗੁੰਗੇ ਨੇ
ਗੱਦੀਆਂ ਤੇ ਬੈਠੇ ਗੁੰਡੇ ਨੇ, ਬੰਦ ਨਿਆਂ ਦੇ ਕੁੰਡੇ ਨੇ,
ਮੈਂ ਉਸ ਦੇਸ਼ ਦਾ ਵਾਸੀ ਹਾਂ, ਮੈਂ ਉਸ ਦੇਸ਼ ਦਾ ਵਾਸੀ ਹਾਂ..