ਧਰਮਾਂ ਦੀ ਜੰਗ ,
ਜੋ ਕਦੇ ਨਾ ਮੁੱਕਣ ਵਾਲੀ,
ਜਿੱਥੇ ਨਾ ਕੋਈ ਧਰ੍ਮ ਜਿੱਤਦਾ ਹੈ ,
ਨਾ ਕੋਈ ਹਾਰਦਾ,
ਬਸ ਬੰਦਾ ਹੀ ਬੰਦੇ ਨੂੰ ਮਾਰਦਾ,
ਇਨਸਾਨੀਅਤ ਨੂੰ ਸਾੜਦਾ,
ਲਾਸ਼ਾ ਦਾ ਅਂਬਾਰ,
ਤੇ ਖੂਨ ਦਾ ਸੈਲਾਬ,
ਗਿਰਝਾਂ ਦਾ ਝੁਰਮਟ ,
ਬੈਠਾ ਕਰ ਰਿਹਾ ਇੰਤਜ਼ਾਰ,
ਕਿਸੇ ਬਾਬਰੀ ਮਸਜਿਦ ਦੇ ਤਬਾਹ ਹੋਣ ਦਾ ,
ਜਾ ਸ੍ਰੀ ਹਰਮਂਦਿਰ ਸਾਹਿਬ ਤੇ
ਇੱਕ ਹੋਰ ਹਮਲੇ ਦਾ,
ਤਾਂ ਕਿ ਓਹ ਇਨਸਾਨੀ ਬੋਟੀਆਂ ਨਾਲ
ਆਪਣਾ ਢਿੱਡ ਭਰਨ,
ਓਹਨਾ ਨੂੰ ਕੀ ਫਰਕ ਪੈਂਦਾ
ਲਾਸ਼ ਕਿਸੇ ਹਿੰਦੂ ਦੀ ਹੋਵੇ ਜਾ ਇਸਾਈ ਦੀ
ਸਿੱਖ ਦੀ ਹੋਵੇ ਜਾ ਮੁਸਲਮਾਨ ਦੀ
ਕਿਓ ਕਿ ਮਾਸ ਤਾ ਇਨ੍ਸਾਨ ਦਾ ਹੀ ਹੁੰਦਾ ਹੈ
ਕਿਸੇ ਧਰ੍ਮ ਦਾ ਨਹੀ
ਧਰ੍ਮ ਨਾ ਜਮਦਾ ਹੈ ਨਾ ਮਰਦਾ ਹੈ
ਨਾ ਜਿੱਤਦਾ ਹੈ ਨਾ ਹਰਦਾ ਹੈ
ਬਸ ਬੰਦਾ ਹੀ ਬੰਦੇ ਹੱਥੋ ਮਰਦਾ ਹੈ,
ਧਰਮਾਂ ਦੀ ਜੰਗ
ਜੋ ਕਦੇ ਨਾ ਮੁੱਕਣ ਵਾਲੀ