ਮੇਰਾ ਖੂਨ ਸੁਕਾਇਆ ਸੋਚਾਂ, ਤਨ ਮਨ ਖਾਕ ਬਣਾਇਆ ਸੋਚਾਂ,
ਉਸ ਦੇ ਪਿਆਰ ਚ ਉਲਝ ਗਿਆ ਮੈਂ, ਕੈਸਾ ਜਾਲ ਵਿਛਾਇਆ ਸੋਚਾਂ,
ਹੋਰ ਕਿਸੇ ਦੀ ਹੋ ਨਾਂ ਜਾਵੇ, ਮੈਨੂੰ ਮਾਰ ਮੁਕਾਇਆ ਸੋਚਾਂ,
ਪਿਆਰ ਦੀ ਬਾਜ਼ੀ ਹਾਰਨ ਪਿਛੋਂ, ਮੇਰਾ ਦਿਲ ਤੜਪਾਇਆ ਸੋਚਾਂ,
ਅਕਸਰ ਦਿਲ ਦੇ ਸ਼ੀਸ਼ੇ ਉੱਤੇ, ਉਹਦਾ ਅਕਸ ਬਣਾਇਆ ਸੋਚਾਂ,
ਮੁੜ ਮੁੜ ਆਵੇ ਯਾਦ ਉਹਨਾਂ ਦੀ, ਸਾਰੀ ਰਾਤ ਜਗਾਇਆ ਸੋਚਾਂ,
ਦਿਲ ਨੂੰ ਚੈਨ ਰੱਤੀ ਨਾਂ ਆਵੇ, ਦਿਲ ਦਾ ਬੋਝ ਵਧਾਇਆ ਸੋਚਾਂ,
ਮੇਰੀ ਰਹੀ ਨਾਂ ਹੋਸ਼ ਟਿਕਾਣੇ, ਐਸਾ ਜਾਦੂ ਪਾਇਆ ਸੋਚਾਂ,
[/color]