ਇੱਕ ਕੁੜੀ ਜ਼ਿੰਦਗੀ ਵਿਚ ਸ਼ਾਮ ਕਰ ਗਈ,
ਖਾਲੀ ਜਿਹਾ ਸ਼ਹਿਰ ਮੇਰੇ ਨਾਮ ਕਰ ਗਈ,
ਮਿਜਾਜ਼ ਸੀ ਸਭ ਨਾਲ ਹੱਸਣ ਦਾ ਮੇਰਾ,
ਮੇਰੇ ਸੁਭਾਅ ਨੂੰ ਹੀ ਉਹ ਬਦਨਾਮ ਕਰ ਗਈ,
ਡਿੱਗੀ ਅੱਖਾਂ ਚੋਂ ਜੋ ਬੂੰਦ ਇੱਕ ਪਾਣੀ ਦੀ,
ਗੱਲ ਦੱਬੀ ਹੋਈ ਨੂੰ ਉਹ ਆਮ ਕਰ ਗਈ,
ਮੈਂ ਕੰਢਿਆਂ ਵਿਚ ਵੀ ਹੱਸਣਾ ਚਾਹਿਆ,
ਉਹ ਫਿਰ ਧੋਖਾ ਖੁੱਲ੍ਹੇਆਮ ਕਰ ਗਈ,
ਜਿਸ ਕਰ ਕੇ ਜ਼ਿੰਦਗੀ ਨੂੰ ਜੀਣਾ ਛੱਡਿਆ,
ਉਹ ਮੈਨੂੰ ਬਾਜ਼ਾਰ ਚ ਨੀਲਾਮ ਕਰ ਗਈ,
ਚਹਿਚਹਾਉਂਦੇ ਤੇ ਅਣੱਥਕ ਹੋਠਾਂ ਨੂੰ,
ਉਹ ਬੇਈਮਾਨ ਬੇਜ਼ੁਬਾਨ ਕਰ ਗਈ,
[/size][/color]
[/b]