ਸੱਜਣਾ ਵੇ ਨਹੀਓ ਕਦੇ ਝਗੜੇ ਕਰੀੰਦੇ,
ਓਏ! ਛਿਕਵੇ ਛਿਕਾਇਤਾਂ ਨਾਲ ਪਿਆਰ ਨਹੀ ਨਭੀੰਦੇ,
ਓਏ! ਇੰਜ ਨਹੀਂ ਕਰੀਂਦੇ!
ਇੰਜ ਨਹੀਂ ਕਰੀਂਦੇ ਸੱਜਣਾ! ਓਏ! ਇੰਜ ਨਹੀਂ ਕਰੀਂਦੇ!
ਆਪੇ ਰੋਗ ਲਾੳਣੇ, ਆਪੇ ਦੇਣੀਆਂ ਦੁਆਵਾਂ,
ਜਾ ਵੇ ਅਸੀ ਵੇਖ ਲਈਆਂ ਤੇਰੀਆਂ ਵਫਾਵਾਂ,
ਅੱਲੇ ਅੱਲੇ ਜ਼ਖਮਾਂ ਤੇ, ਹੱਥ ਨਹੀਂ ਧਰੀਂਦੇ,
ਓਏ! ਇੰਜ ਨਹੀਂ ਕਰੀਂਦੇ!
ਇੰਜ ਨਹੀਂ ਕਰੀਂਦੇ ਸੋਹਣਿਆ! ਓਏ! ਇੰਜ ਨਹੀਂ ਕਰੀਂਦੇ!
ਗੈਰਾਂ ਦੀਆਂ ਗੱਲਾਂ ਸੁਣ ਦਿਲ ਜੇ ਵਟਾੳਣਾ ਸੀ,
ਕੱਚਿਆ ਪਿਆਰ ਦਿਆ, ਪਿਆਰ ਕਾਨੂੰ ਪੳਣਾ ਸੀ,
ਚਾਂਦੀ ਵਾਲੇ ਪੱਲੜੇ ਚ ਦਿਲ ਨਹੀਂ ਤੁਲੀਂਦੇ,
ਓਏ! ਇੰਜ ਨਹੀਂ ਕਰੀਂਦੇ!
ਇੰਜ ਨਹੀਂ ਕਰੀਂਦੇ ਸੱਜਣਾ! ਓਏ! ਇੰਜ ਨਹੀਂ ਕਰੀਂਦੇ!
ਜਿਹਨੂੰ ਦੁੱਖ ਦੱਸੇਂਗਾ, ਓਹ ਦੁੱਖ ਨੂੰ ਵਦਾੳਣਗੇ,
ਕਾਲੀਆਂ ਜੀਬਾਂ ਵਾਲੇ ਤੇਨੂੰ ਡੰਗ ਜਾਣਗੇ,
ਸੱਪਣੀ ਦੇ ਪੁੱਤ ਕਦੇ ਮਿੱਤ ਨਹੀ ਬਣੀਂਦੇ,
ਓਏ! ਇੰਜ ਨਹੀਂ ਕਰੀਂਦੇ!
ਮੁੰਦਰੀ ਮੋਹੱਬਤਾਂ ਦੀ, ਨੱਗ ਪਾਇਆ ਕੱਚ ਦਾ,
ਜੌਹਰੀਆ ਵੇ ਤੇਥੌਂ ਨਾਂ ਪਛਾਣ ਹੋਇਆ ਸੱਛ ਦਾ,
ਥਾਂ ਵੇ ਨਗੀਨਿਆਂ ਦੀ ਕੱਚ ਨਹੀਂ ਜੜੀਂਦੇ,
ਓਏ! ਇੰਜ ਨਹੀਂ ਕਰੀਂਦੇ!
ਇੰਜ ਨਹੀਂ ਕਰੀਂਦੇ ਸੋਹਣਿਆ! ਓਏ! ਇੰਜ ਨਹੀਂ ਕਰੀਂਦੇ