ਜਿਸਦੇ ਦਿਲ ਵਿਚ ਗਰੂਰ ਹੁੰਦਾ ਹੈ,
ਹਰ ਕੋਈ ਉਸ ਤੋਂ ਦੂਰ ਹੁੰਦਾ ਹੈ,
ਅਛੇ ਬੰਦੇ ਦਾ ਜ਼ਿਕਰ ਹੋਵੇ ਭਾਵੇਂ ਨਾਂ ਹੋਵੇ ,
ਪਰ ਇਥੇ ਬੁਰੇ ਦਾ ਜ਼ਿਕਰ ਜ਼ਰੂਰ ਹੁੰਦਾ ਹੈ,
ਉਹ ਜੋ ਜ਼ਿਆਦਾ ਉਡਦਾ ਹੈ ਆਸਮਾਨਾਂ ਵਿਚ,
ਖੁਆਬ ਉਸਦਾ ਹੀ ਚੂਰ ਹੁੰਦਾ ਹੈ,
ਮੜ੍ਹ ਦੇਂਦੇ ਹਾਂ ਦੁਸਰਿਆਂ ਦੇ ਸਿਰ ਤੇ,
ਜਦੋਂ ਕੇ ਅਪਣਾ ਹੀ ਕਸੂਰ ਹੁੰਦਾ ਹੈ,
ਇਹ ਅਸਾਡਾ ਹੈ ਉਹ ਤੁਹਾਡਾ ਹੈ,
ਇਹਤਾਂ ਬੱਸ ਮੰਨ ਦਾ ਫਤੂਰ ਹੁੰਦਾ ਹੈ,