ਖਾਮੋਸ਼ ਕਾਰਡ,ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ,ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ,
ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ,ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ,
ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ,ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ,
ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ