ਜਿਹਦੇ ਨਾਂ ਸਾਰੀ ਉਮਰ ਲਿਖਾ ਦਿੱਤੀ,
ਦੋ ਪਲ ਦਾ ਅਹਿਸਾਸ ਸੀ ਉਹ..
ਜਿਸ ਸਹਾਰੇ ਖੜੀ ਸੀ ਜ਼ਿੰਦ ਮੇਰੀ,
ਇੱਕ ਟੁੱਟ ਜਾਣ ਵਾਲੀ ਆਸ ਸੀ ਉਹ..
ਜਿਹਦੇ ਸਿਰ ਤੇ ਖੁਸ਼ੀਆਂ ਮਨਾਉਂਦੀ ਸੀ,
ਇੱਕ ਝੂਠਾ ਜਿਹਾ ਧਰਵਾਸ ਸੀ ਉਹ..
ਜ਼ਿੰਦ ਹਲੂਣੀ ਗਈ ਉਹਦੇ ਵਿਛੜਨ ਨਾਲ,
ਹਿੱਜਰਾਂ ਦਾ ਕਾਰਾਵਾਸ ਸੀ ਉਹ..
ਆਖਿਰ ਟੁੱਟਣਾ ਹੀ ਸੀ ਕਦੇ ਨਾ ਕਦੇ,
ਇੱਕ ਅੰਨਹਾ ਵਿਸ਼ਵਾਸ ਸੀ ਉਹ..