ਭਾਵੇਂ ਭੁੱਲ ਗਿਆ ਸਾਨੂੰ ਪਰ ਰੱਬ ਯਾਦ ਰੱਖੀਂ,
ਕੋਲ ਹੁੰਦਿਆ ਤਾਂ ਨਹੀਂ ਭਾਵੇਂ ਜਾਣ ਬਾਆਦ ਰੱਖੀਂ,
ਆਪਣੇ ਹੋ ਜਾਂਦੇ ਹੋਰ ਇਥੇ ਆੱਖ ਦੀ ਹੀ ਫੋਰ,
ਹੋ ਸਕੇ ਤਾਂ ਬੁੱਲਾਂ ਦੇ ਓਤੇ ਫਰਿਆਦ ਰੱਖੀਂ,
ਭਾਵੇਂ ਭੁੱਲ ਗਿਆ ਸਾਨੂੰ ਪਰ ਰੱਬ ਯਾਦ ਰੱਖੀਂ,
ਤੇਰੇ ਪਿਆਰੇ ਜਿਹੇ ਸ਼ਹਿਰ ਢਾਹਿਆ ਸਾਡੇ ਓਤੇ ਕਹਿਰ,
ਪਰ ਫਿਰ ਵੀ ਤੂੰ ਜੂਹਾਂ ਇਹ ਦੀਆਂ ਆਬਾਦ ਰੱਖੀਂ,
ਭਾਵੇਂ ਭੁੱਲ ਗਿਆ ਸਾਨੂੰ, ਪਰ ਰੱਬ ਯਾਦ ਰੱਖੀਂ,
ਮੇਰੀ ਝੋਲੀ ਟੁੱਟਾ ਦਿਲ, ਤੂੰ ਸਜਾਈ ਮਹਿਫਿਲ,
ਰਹੀਂ ਹਸਦਾ, ਹਾਸੇ ਦਾ ਵੀ ਓਹੀ ਅੰਦਾਜ਼ ਰੱਖੀਂ,
ਭਾਵੇਂ ਭੁੱਲ ਗਿਆ ਸਾਨੂੰ, ਪਰ ਰੱਬ ਯਾਦ ਰੱਖੀਂ,
ਕੱਲ ਹੋਈਆਂ ਅੱਖਾਂ ਚਾਰ, ਅੱਜ ਭੁੱਲ ਗਿਆ ਪਿਆਰ,
ਰਿਸ਼ਤੇ ਨੇ ਰੂਹਾਂ ਵਾਲੇ, ਥੋੜੀ ਤਾਂ ਮਿਆਦ ਰੱਖੀਂ,
ਭਾਵੇਂ ਭੁੱਲ ਗਿਆ ਸਾਨੂੰ,ਪਰ ਰੱਬ ਯਾਦ ਰੱਖੀਂ
ਅਸੀਂ ਚੱਲੇ ਬੜੀ ਦੂਰ, ਹੋ ਦਿਲ ਹੱਥੋਂ ਮਜਬੂਰ,
ਕਿਸੇ ਦਿਲ ਦੇ ਕੋਨੇ ਚ', ਸਾਡਾ ਪਿਆਰ ਯਾਦ ਰੱਖੀਂ,
ਕੋਲ ਹੁੰਦਿਆ ਤਾਂ ਨਹੀਂ, ਭਾਵੇਂ ਜਾਣ ਬਾਆਦ ਰੱਖੀਂ,
ਭਾਵੇਂ ਭੁੱਲ ਗਿਆ ਸਾਨੂੰ ਪਰ ਰੱਬ ਯਾਦ ਰੱਖੀਂ.