ਪੱਤੇ ਝੜੇ ਨੇ ਬਸੰਤ ਰੁੱਤੇ, ਦੱਸ ਕੀ ਕਰਾਂ,
ਆਪੇ ਮਾਰ ਲਾਂ ਮੈਂ ਰੀਝਾਂ, ਜਾ ਫਿਰ ਆਪ ਜਾ ਮਰਾਂ,
ਮੈਂ ਬਹਾਰਾਂ ਤੋਂ ਕੀ ਲੈਣਾ, ਮੇਰਾ ਬਾਗ ਉਜੜਿਆ,
ਇਹਨਾਂ ਸੁਰਾਂ ਤੇ ਸੰਗੀਤਾਂ ਵਾਲਾ ਸਾਜ ਉਜੜਿਆ,
ਇਹਨਾਂ ਗੀਤਾਂ ਚ ਪਰੋਏ, ਦੁੱਖਾਂ,ਵਿਚ ਮੈ ਸੜਾਂ,
ਆਪੇ ਮਾਰ ਲਾਂ ਮੈਂ ਰੀਝਾਂ, ਜਾ ਫਿਰ ਆਪ ਜਾ ਮਰਾਂ,
ਪੱਤੇ ਝੜੇ ਨੇ ਬਸੰਤ ਰੁੱਤੇ, ਦੱਸ ਕੀ ਕਰਾਂ,
ਆਪੇ ਮਾਰ ਲਾਂ ਮੈਂ ਰੀਝਾਂ, ਜਾ ਫਿਰ ਆਪ ਜਾ ਮਰਾਂ,
ਪੱਤੇ ਝੜਨ ਤੋਂ ਪਹਿਲਾਂ ਉੱਗੇ ਨਵੇਂ ਬੂਟਿਆਂ ਨੂੰ,
ਕਿਵੇਂ ਭੁਲਾਂ ਮੈ ਇਹਨਾਂ ਨੂੰ, ਨਾਲੇ ਉਹਨਾਂ ਝੂਟਿਆਂ ਨੂੰ,
ਜੀਵਾਂ ਕੀਹਦੇ ਨਾਲ ਜਾਕੇ, ਕੀਹਦੇ ਨਾਲ ਮੈਂ ਮਰਾਂ,
ਪੱਤੇ ਝੜੇ ਨੇ ਬਸੰਤ ਰੁੱਤੇ, ਦੱਸ ਕੀ ਕਰਾਂ,
ਆਪੇ ਮਾਰ ਲਾਂ ਮੈਂ ਰੀਝਾਂ, ਜਾ ਫਿਰ ਆਪ ਜਾ ਮਰਾਂ,
ਪੱਤੇ ਝੜੇ ਨੇ ਬਸੰਤ ਰੁੱਤੇ, ਦੱਸ ਕੀ ਕਰਾਂ,
ਆ ਕੇ ਦੇ ਵੀ ਜਾ ਹਲੂਣਾ, ਮੇਰੀ ਮੋਈ ਰੂਹ ਨੂੰ,
ਮੈਥੋਂ ਭੁਲ ਕਿਵੇਂ ਹੋਣਾ , ਅੱਜ ਤੇਰੀ ਛੋਹ ਨੂੰ
ਕਿਵੇਂ ਜੀਵਾਂ , ਕਿਵੇਂ ਮਰਾਂ, ਅੱਜ ਕਰ ਦੇ ਨਬੇੜੇ,
ਭੁਲਾਂ ਕਿਵੇਂ ਮੈ ਓਹ ਵਾਦੇ, ਤੇਰੇ ਨਾਲ ਲਏ ਜਿਹੜੇ.
ਤੂੰ ਤੇ ਹੋ ਗਇਆ ਓਪਰਾ, ਕੀਹਨੂੰ ਆਪਣਾ ਕਹਾਂ,
ਆਪੇ ਮਾਰ ਲਾਂ ਮੈਂ ਰੀਝਾਂ, ਜਾ ਫਿਰ ਆਪ ਜਾ ਮਰਾਂ,
ਪੱਤੇ ਝੜੇ ਨੇ ਬਸੰਤ ਰੁੱਤੇ, ਦੱਸ ਕੀ ਕਰਾਂ,
ਆਪੇ ਮਾਰ ਲਾਂ ਮੈਂ ਰੀਝਾਂ, ਜਾ ਫਿਰ ਆਪ ਜਾ ਮਰਾਂ,