ਕੰਮ ਤਾਂ ਕਿਸੇ ਦੇ ਅਸੀਂ ਆਉਣ ਜੋਗੇ ਨਹੀ,ਦੁਨੀਆਂ ਚੋਂ ਅਸੀਂ ਵੀ ਨਿਕਾਰੇ ਹੋਏ ਹਾਂ, ਹੁੰਦੀ ਸੀਗੀ ਸਾਡੀ ਵੀ ਚੜਾਈ ਉਹਦੇ ਨਾਲ, ਪਰ ਅੱਜ ਕੱਲ ਪੈਰਾਂ ਚ ਲਿਤਾੜੇ ਹੋਏ ਹਾਂ, ਅਰਸ਼ ਤੋਂ ਫਰਸ਼ ਤੇ ਸੁੱਟ ਗਈ ਬੇਤਰਸ ਜਿਹੀ, ਪੁੱਤਾਂ ਵਾਂਗੂੰ ਚੁੱਕੀ ਫਿਰਦੇ ਹਾਂ ਹੁਣ ਗਮ ਅਸੀਂ, ਆਪ ਟੁੱਟਿਆਂ ਨੇ ਕੀ ਜੋੜਨਾ ਕਿਸੇ ਨੂੰ, ਗਲੀਆਂ ਦੇ ਕੱਖ ਆਉਣਾ ਕਿਸੇ ਦੇ ਕੀ ਕੰਮ ਅਸੀਂ