Punjabi Janta Forums - Janta Di Pasand

Fun Shun Junction => Shayari => Topic started by: JattSutra on April 21, 2011, 12:04:05 AM

Title: ਪੱਤਰ
Post by: JattSutra on April 21, 2011, 12:04:05 AM
ਪੱਤਰ
ਕਾਕਾ ਗਿੱਲ

ਸਾਲਾਂ ਪਿੱਛੋਂ ਯਾਦ ਮੇਰੀ ਆਈ ਪੱਤਰ ਮਿਲਿਆ ਦਿਲ ਲੁਭਾਵਾਂ।
ਖ਼ੁਸ਼ੀਆਂ ਨਾਲ ਲੱਡੂ ਮਨ ਚ ਭੋਰੇ ਮਿਲਣ ਦੀਆਂ ਕਰਾਂ ਦੁਆਵਾਂ।

ਪੱਤਰ ਦੇ ਹਰਿੱਕ ਲਫ਼ਜ਼ ਤੇ ਨਜ਼ਰ ਜੰਮ ਜਿਹੀ ਜਾਂਦੀ
ਮੋਤੀਆਂ ਵਰਗੇ ਪਰੋਏ ਅੱਖਰਾਂ ਤੋਂ ਹਟਾਣੀ ਔਖੀ-ਬੜਾ ਸਤਾਂਦੀ
ਖਿਆਲਾਂ ਵਿੱਚ ਉਦਾਸ ਮੁੱਖ ਦਿਸਦਾ ਮੇਰੇ ਤੋਂ ਮਾਫ਼ੀ ਮੰਗਦਾ
ਜੇ ਸੱਚ ਹੈ ਲਿਖਿਆ ਹੋਇਆ ਖੁੱਲ੍ਹੀਆਂ ਪਈਆਂ ਮੇਰੀਆਂ ਬਾਹਵਾਂ।

ਸਰੀਰਾਂ ਦੇ ਫਾਸਲੇ ਕਦੇ ਨਾ ਦਿਲਾਂ ਦੀਆਂ ਬਣਦੇ ਦੂਰੀਆਂ
ਪ੍ਰੇਮ ਜੋਤ ਜਲਦੀ ਰਹਿੰਦੀ ਸਦਾ ਬੁਝਾਕੇ ਦੇਖ ਲੈਣ ਮਜਬੂਰੀਆਂ
ਪੱਤਰ ਦੇ ਅੰਤਲੇ ਅੱਖਰ ਮੈਨੂੰ ਤੇਰੀ ਸਦਾ ਲਈ ਦੱਸਦੇ
ਐਨੀ ਖ਼ੁਸ਼ੀ ਪਚਾਉਣੀ ਬੜੀ ਮੁਸ਼ਕਲ ਦੱਸ ਕੀਹਨੂੰ ਆਖ ਸੁਣਾਵਾਂ।

ਯਕੀਨ ਨਾ ਆਉਂਦਾ ਜੋ ਪੜ੍ਹਿਆ ਪੜ੍ਹਦਾ ਮੁੜ ਮੁੜ ਪੱਤਰ
ਅਨੇਕਾਂ ਵਾਰ ਪੜ੍ਹ ਚੁੱਕਾਂ ਇਸਨੂੰ ਯਾਦ ਹੋਇਆ ਹਰਿੱਕ ਅੱਖਰ
ਜਿਉਣ ਦੀਆਂ ਰੀਝਾਂ ਜਿਓਂ ਪਈਆਂ ਕਰਾਂਗਾ ਤੇਰੀ ਹੁਣ ਉਡੀਕ
ਸਾਂਭਿਆ ਰਹੇ ਉਮਰਾਂ ਤਾਂਈਂ ਪੱਤਰ ਇਹਨੂੰ ਮੈਂ ਕਿੱਥੇ ਛੁਪਾਵਾਂ।
Title: Re: ਪੱਤਰ
Post by: ✿MeHaK✿ on April 21, 2011, 12:05:59 AM
bouat wadia ji very nice...
Title: Re: ਪੱਤਰ
Post by: @SeKhOn@ on April 21, 2011, 12:41:44 AM
hmmm
Title: ਬੁਰਾਈ ਦਾ ਧੱਕਾ
Post by: JattSutra on May 26, 2011, 03:30:34 AM
ਬੁਰਾਈ ਦਾ ਧੱਕਾ
ਕਾਕਾ ਗਿੱਲ

ਧੱਕਾ ਖਾ ਕੇ ਬੁਰਾਈ ਦਾ।
ਭਰੋਸਾ ਡੋਲਿਆ ਸਚਾਈ ਦਾ।

ਟੁੱਟੀ ਯਾਰੀ ਮੈਂ ਹੋਇਆ ਯਾਰ ਵਿਹੂਣਾ
ਹੰਝੂਆਂ ਨਾਲ ਰੱਤੇ ਰਹੁ ਦਾ ਸਵਾਦ ਸਲੂਣਾ
ਵਿਆਜ ਪਾਕੇ ਗਮਾਂ ਦਾ ਮੂਲ ਹੋਇਆ ਦੂਣਾ
ਭਾਰ ਨਾਲ ਝੁਕਣ ਮੋਢੇ
ਸੀਨੇ ਵਿੱਚ ਯਾਦ ਸਮਾਈ ਦਾ।

ਜੀਅ ਪ੍ਰਚਾ ਲੈਨਾਂ ਦੂਰੋਂ ਦੇਖ ਤੈਨੂੰ ਸ਼ੁਕੀਨ
ਪਤਾਸਿਆਂ ਦੀ ਮਿਠਾਸ ਵੀ ਲੱਗੇ ਨਮਕੀਨ
ਨਰਕਾਂ ਦੇ ਰਾਹ ਮੈਂ ਤੁਰਿਆ ਯਾਰ ਵਿਹੀਣ
ਮਲੇਰੀਏ ਦਾ ਬੁਖਾਰ ਵੀ
ਕਰੇ ਨਾ ਖਾਤਮਾ ਸ਼ੁਦਾਈ ਦਾ।

ਵਾਟ ਲੰਮੇਰੀ ਹਿੱਕ ਵਿੱਚੋਂ ਵਗੇ ਪਰਸੀਨਾਂ
ਸੂਰਜ ਗਰਮੀ ਵਰਸਾਵੇ, ਹਾੜ ਦਾ ਮਹੀਨਾ
ਪਾਣੀ ਨਾ ਪਿਆਵੇ ਨਲਕਿਓਂ ਜਮੀਨਦਾਰ ਕਮੀਨਾ
ਇੱਕ ਸਵਾਲ ਪੈਦਾ ਨਹੀਂ ਹੁੰਦਾ
ਨਿਵਾਈ ਦਾ ਜਾਂ ਉਚਾਈ ਦਾ।

ਅਣਦਿਖੀਆਂ ਮੰਜਲਾਂ ਵੱਲ ਗਹੁ ਲਾਕੇ ਵੇਖਾਂ
ਸ਼ਾਇਦ ਮੇਰੀ ਕਿਸਮਤ ਪੀੜਾਂ ਦੀਆਂ ਲੇਖਾਂ
ਪੈਰਾਂ ਦੀਆਂ ਤਲੀਆਂ ਵਿੱਚ ਖੁਭੀਆਂ ਤਿੱਖੀਆਂ ਮੇਖਾਂ
ਖ਼ੁਸ਼ਬੋ ਬਦਲ ਜਾਵੇ ਬਦਬੋ ਵਿੱਚ
ਕਿਸੇ ਕਲੀ ਮੁਰਝਾਈ ਦਾ।

ਪਿੱਤ ਨਾਲ ਪਿੱਠ ਉੱਤੇ ਉੱਠੇ ਧੱਫੜ
ਤੁਰ ਪਵਾਂ ਪੀੜਾਂ ਦੀ ਯਾਦ ਭੁਲਾਕੇ ਭੁਲੱਕੜ
ਅਣਗਿਣਤ ਜਖਮਾਂ ਨਾਲ ਰੂਹ ਹੋਈ ਫੱਟੜ
ਮਧਾਣੀ ਨਾਲ ਰਿੜਕਕੇ ਆਈ
ਪਾਣੀ ਦੀ ਮਲਾਈ ਦਾ।

ਕਬਾੜਖਾਨੇ ਵਿੱਚ ਛੁਪੀਆਂ ਖਜਾਨੇ ਦੀਆਂ ਮੋਹਰਾਂ
ਚੁਰਾ ਲਈਆਂ ਹਿਜਰ ਦੀਆਂ ਚਿੱਠੀਆਂ ਚੋਰਾਂ
ਗੁਲਦਸਤੇ ਵਿੱਚ ਫ਼ੁੱਲਾਂ ਦੀਆਂ ਰਗਾਂ ਘੁੱਟੀਆਂ ਥੋਹਰਾਂ
ਚੁੱਪ ਹੀ ਮੈਨੂੰ ਚੰਗੀ ਐ
ਗੁੱਸੇ ਨਾਲੋਂ ਬੋਲਬੁਲਾਈ ਦਾ।

ਬਿਰਹਾ ਭੱਠੀ ਵਿੱਚ ਸਾੜਨ ਬਾਵਜੂਦ ਜਿਉਂਦੀ ਰਹਿੰਦੀ
ਦਿਲ ਨੂੰ ਢੋਰਾ ਲੱਗਿਆ ਮਹਿਬੂਬਾ ਕੁਝ ਨਹੀਂ ਕਹਿੰਦੀ
ਇਹ ਕਾਲਖ਼ ਧੋਇਆਂ ਨਾਲ ਵੀ ਨਹੀਂ ਲਹਿੰਦੀ
ਸਵਾਹ ਨਾਲ ਮਾਂਜਕੇ ਕਾਲਾ
ਦਰਦ ਦਾ ਪਤੀਲਾ ਚਮਕਾਈ ਦਾ।

ਮੈਂ ਕਰਕੇ ਇਸ਼ਕ ਮੌਤ ਨਾਲ ਪਾਈ ਜੱਫੀ
ਇਹ ਜਿੰਦਗੀ ਤੇਰੇ ਲਈ ਖਾਲੀ ਰੱਖੀ
ਸੱਪ ਦੇ ਡੰਗ ਸਹਿਕੇ ਲੁਕੋਕੇ ਪੀੜ ਵੱਖੀ
ਇਹ ਵਿਹੁ ਹੈ ਮਾਰੂ
ਤੜਫਾਉਣ ਵਾਲੀ ਜੁਦਾਈ ਦਾ।
Title: Re: ਪੱਤਰ
Post by: @SeKhOn@ on May 26, 2011, 03:32:59 AM
 =D> =D>