ਪਿੰਡ ਦੇ ਨੇੜੇ ਥਾਂ ਇੱਕ ਲੱਭਕੇ,,ਫਿਰ ਕੀਤੀ ਖੂਬ ਸਫਾਈ,,
ਸੰਗਤ ਦੇ ਲਈ ਦਰੀਆਂ ਵਿਛਾ ਕੇ,,ਸਾਧੂ ਲਈ ਥੜ੍ਹੀ ਬਣਾਈ,,
ਪਿੰਡ ਦੇ ਵਿੱਚ ਦੱਸ ਕੇ ਸਭ ਨੂੰ,,ਆਪਣੇ ਨਾਮ ਦੀ ਗੱਡ ਲਈ ਝੰਡੀ,,
ਪਿੰਡ ਦੇ ਨੇੜੇ ਰਹਿਣ ਸੀ ਆਇਆ,,ਹੁਣ ਇੱਕ ਸਾਧ ਪਖੰਡੀ...
ਹੁਣ ਸ਼ਾਮ ਸਵੇਰੇ ਆ ਕੇ ਲੋਕੀਂ,,ਸਾਧ ਦੇ ਚਰਨੀ ਹੱਥ ਲਾਉਂਦੇ,,
ਬਹਿ ਕੇ ਉਸਦੇ ਆਸੇ ਪਾਸੇ,,ਸਾਧ ਦਾ ਨਾਮ ਧਿਆਉਂਦੇ..
ਆਪਣੇ ਲੜ ਨਾਲ ਲਾਉਣ ਲਈ,,ਸਾਧ ਧਰਮ ਨੂੰ ਜਾਂਦਾ ਸੀ ਭੰਡੀ,,
ਕਥਾ ਸੁਣਾ ਰਿਹਾ ਸੀ ਲੋਕਾਂ ਨੂੰ,,ਹੁਣ ਇੱਕ ਸਾਧ ਪਖੰਡੀ,,
ਸੰਗਤ ਦੇ ਵਿੱਚ ਚੇਲੇ ਬਿਠਾ,,ਫਿਰ ਸੀ ਆਪਣੀ ਸਿਫਤ ਕਰਾਈ,,
ਅਖੇ ਕਈਆਂ ਦੇ ਦੁਖ ਦੂਰ ਨੇ ਕੀਤੇ,,ਸਾਧ ਨੇ ਕਰਾਮਾਤ ਜਦ ਵਿਖਾਈ,,
ਲੋਕਾਂ ਦੇ ਦੁੱਖ ਦੂਰ ਕਰਨ ਲਈ,,ਪੁੜੀਆਂ 'ਚ ਸਵਾਹ ਜਾਂਦਾ ਸੀ ਵੰਡੀ,,
ਕੀ ਕਿਸੇ ਨੂੰ ਸੁਖ ਦੇਵੇਗਾ,,ਇਹੋ ਜਿਹਾ ਸਾਧ ਪਖੰਡੀ,,
ਖੁੱਲ ਗੱਫੇ,ਵਿਹਲੇ ਰਹਿਣਾ,,ਬਾਜ਼ੀ ਸਾਧ ਨੇ ਐਸੀ ਜਿੱਤੀ,,
ਗੋਲਕ ਮਾਇਆ ਦੇ ਨਾਲ ਭਰ ਗਏ,,ਕਿਸੇ ਨੇ ਸਾਧ ਨੂੰ ਗੱਡੀ ਦਿੱਤੀ,,
ਹੁਣ ਮਸਤ ਬਹਾਰਾਂ ਦੇ ਵਿੱਚ ਰਹਿੰਦਾ,,ਸਾਧ ਹਿਲਾ ਕੇ ਆਪਣੀ ਘੰਡੀ,,
ਦਿਨਾਂ ਵਿੱਚ ਮੋਟਾ ਤਾਜ਼ਾ ਹੋ ਗਿਆ,,ਹੁਣ ਇਹ ਸਾਧ ਪਖੰਡੀ,,
ਸਿੱਖ ਪੰਥ ਨੂੰ ਜੋ ਲਾਉਂਦੇ ਢਾਹ,,ਉਹਨਾਂ ਸਾਧਾਂ ਨੂੰ ਭਜਾਓ,,
ਗੁਰੂ ਨਾਨਕ ਏ ਸੱਚਾ ਗੁਰੂ,,ਇਹ ਸਭਨਾਂ ਥੀਂ ਸਮਝਾਓ,,
ਗੁਰੂ ਦੇ ਰਾਹ ਤੁਰ ਮੁਕਤੀ ਮਿਲਣੀ,,ਪੈਰ ਰੱਖ ਤੂੰ ਇਸ ਡੰਡੀ,,
ਚੁਰਾਸੀ ਵਿੱਚ ਇਹਨਾਂ ਸੁੱਟ ਜਾਣਾ ਸਾਨੂੰ,,ਇਹ ਨੇ ਸਾਧ ਪਖੰਡੀ,,,,
ਚੁਰਾਸੀ ਵਿੱਚ ਇਹਨਾਂ ਸੁੱਟ ਜਾਣਾ ਸਾਨੂੰ,,ਇਹ ਨੇ ਸਾਧ ਪਖੰਡੀ,,,,
:D: :D: :D: :D: :D: