ਕਿੰਨੀ ਕੁ ਉਮਰ ਹੁੰਦੀ,
ਵੇਖੇ ਹਰ ਸੁਪਣੇ ਦੀ,
ਤਰੇੜ ਦੀ ਹੀ ਲੋੜ ਹੁੰਦੀ,
ਸ਼ੀਸ਼ੇ ਵਿੱਚ ਟੁੱਟਣੇ ਦੀ,
ਕਿੰਨਾ ਚਿਰ ਆਸਾਂ ਦੇ ਤੂੰ,
ਗੀਤ ਦਿਲਾ ਗਾਏਂਗਾ,
ਛੱਡ ਜਾਣਾ ਸੱਜਣਾ ਨੇ,
ਤੂੰ ਇਕੱਲਾ ਰਹਿ ਜਾਏਂਗਾ,
ਹਰ ਵੇਲੇ ਨਾਮ ਓਹਦਾ,
ਜਪਦਾ ਤੂੰ ਰਹਿਨਾ ਏਂ,
ਦੂਰ ਖੜਾ ਵੇਖ ਓਹਨੂੰ
ਖੁਸ਼ ਹੋ ਲੈਨਾ ਏਂ,
ਕਿੰਨਾ ਚਿਰ ਪਿਆਰ ਦਿਲਾ,
ਇੱਕ ਪਾਸੜ ਬਚਾਏਂਗਾ,
ਛੱਡ ਜਾਣਾ ਸੱਜਣਾ ਨੇ,
ਤੂੰ ਇਕੱਲਾ ਰਹਿ ਜਾਏਂਗਾ,
ਉਹ ਗੈਰਾਂ ਨਾਲ ਖੁਸ਼ ਨੇ ਤਾਂ,
ਖੁਸ਼ ਹੀ ਤੂੰ ਰਹਿਣ ਦੇ,
ਰੋਕ ਇਨਾ ਅੱਖੀਆਂ ਨੂੰ,
ਨਾ ਭੁਲੇਖੇ ਓਹਦੇ ਪੈਣਦੇ,
ਹੋਰ ਕਿੰਨੇ ਵਰੇ ਜ਼ਿੰਦਗੀ ਦੇ,
ਉਡੀਕਾਂ 'ਚ' ਲੰਘਾਏਂਗਾ,
ਛੱਡ ਜਾਣਾ ਸੱਜਣਾ ਨੇ,
ਤੂੰ ਇਕੱਲਾ ਰਹਿ ਜਾਏਂਗਾ,
ਜਦੋਂ ਹੋ ਗਏ ਯਾਰ ਪਰਾਏ,
ਹੱਕ ਜਤਾਇਆ ਨਹੀਂ ਜਾਣਾ,
ਫੇਰ ਲੱਖ ਭੁਲਾਵੀਂ ਭਾਵੇਂ,
ਪਿਆਰ ਭੁਲਾਇਆ ਨਹੀਂ ਜਾਣਾ,
ਹਾਸਿਆ ਦੇ ਦੀਵੇਂ "ਲੱਕੀ"
ਨਾਲ ਹੰਝੂਆਂ ਜਗਾਏਂਗਾ,
ਛੱਡ ਜਾਣਾ ਸੱਜਣਾ ਨੇ,
ਤੂੰ ਇਕੱਲਾ ਰਹਿ ਜਾਏਂਗਾ,
ਛੱਡ ਜਾਣਾ ਸੱਜਣਾ ਨੇ,
ਤੂੰ ਇਕੱਲਾ ਰਹਿ ਜਾਏਂਗਾ,.............!!