ਇਹਦੇ ਸਿਰ ਹਨੇਰੀ ਦੁੱਖਾਂ ਦੀ,..ਸਦੀਆਂ ਤੋਂ ਪਈ ਝੁੱਲਦੀ ਹੈ,
ਔਰਤ ਕੱਲ ਵੀ ਰੁੱਲਦੀ ਸੀ,..ਔਰਤ ਅੱਜ ਵੀ ਰੁੱਲਦੀ ਹੈ,
ਕੁੱਲ ਦੁਨੀਆਂ ਨੂੰ ਇਹਨੇ ਜੱਗ ਦਿਖਾਇਆ,...ਫੇਰ ਵੀ ਜਾਏ ਦੁਤਕਾਰੀ,
ਸਾਇੰਸ ਦੇ ਆਧੁਨਿਕ ਹਥਿਆਰਾਂ ਸੰਗ,ਜਾਏ ਕੁੱਖਾਂ ਵਿੱਚ ਮਾਰੀ,
ਕੂੜੇ ਕਚਰੇ ਦੇ ਢੇਰਾਂ ਵਿੱਚ,...ਪਈ ਲੋਥ ਨਿੱਕੇ ਜਿਹੇ ਫੁੱਲ ਦੀ ਹੈ,
ਔਰਤ ਕੱਲ ਵੀ ਰੁੱਲਦੀ ਸੀ,....ਔਰਤ ਅੱਜ ਵੀ ਰੁੱਲਦੀ ਹੈ..