ਕੁੱਝ ਕੋਮਲ ਚੇਹਰੇ ਕਲੀਆਂ ਤੋਂ, ਬਣ ਗਏ ਨੇ ਅੱਜ ਖਾਰ ਜਿੰਦੇ,
ਨੀਂ ਤੂੰ ਬਚਦੀ ਬਚਦੀ ਕੰਡਿਆਂ ਤੋਂ ,ਫੁੱਲਾਂ ਤੋਂ ਖਾ ਗਈ ਮਾਰ ਜਿੰਦੇ,
ਦੀਦ ਜੀਹਦੀ ਲਈ ਤਰਸੀਆਂ ਅੱਖੀਆਂ, ਰਾਹੀਂ ਨੈਣ ਵਿਛਾਏ ਸੀ,
ਆਪਣੇ ਵੀ ਨਾ ਹੋਏ ਆਪਣੇ, ਉਹ ਵੀ ਰਹੇ ਪਰਾਏ ਸੀ,
ਜਾਨ ਪਰਾਈ ਕਰ ਬੈਠੀ ਕਿਉਂ ਅੰਤਾਂ ਦਾ ਇਤਬਾਰ ਜਿੰਦੇ,
ਨੀਂ ਤੂੰ ਬਚਦੀ ਬਚਦੀ ਕੰਡਿਆਂ ਤੋਂ ,ਫੁੱਲਾਂ ਤੋਂ ਖਾ ਗਈ ਮਾਰ ਜਿੰਦੇ