ਜੱਗ ਤੇ ਰੁਸਵਾਈਆ ਹੌ ਚੁਕੀਆ, ਸਭ ਮੋੜ-ਮੁੜਾਈਆ ਹੌ ਚੁਕੀਆ,
ਜੇ ਵਕਤ ਮੀਲੇ ਤਾ ਆਪਣੀ ਇਕ ਅਮਾਨਤ ਫੜਦੀ ਲੈ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ..
ਮੈ ਆਹ ਕੀਤਾ, ਮੈ ਉਹ ਕੀਤਾ, ਐਵੇ ਮੁੜ ਕੇ ਚਿਤਾਰੇ ਗੀ,
ਤੇਰਾ ਕੁਝ ਨੀ ਰੱਖਣਾ ਥੌੜ ਦਿਲੇ, ਕਿਤੇ ਐਵੇ ਮੇਹਣਾ ਮਾਰੇ ਗੀ,
ਇਕ ਯਾਦ ਹੈ ਕੁਝ ਵੀ ਹੌਰ ਨਹੀ, ਕਿਤੇ ਹੌਰ ਲੱਭਣ ਨਾ ਬਹਿ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ..
ਨੀ ਕੰਗਣ, ਮੁੰਦਰੀ ਗਾਨੀ ਲੈ ਗਈ, ਚਿੱਠੀਆ ਵੀ ਤਸਵੀਰਾ ਵੀ,
ਹਏ ਨੀ ਪੂਝੇ-ਪੌਣੀਏ ਵੇਖ ਕਦੇ, ਸਾਡੇ ਲੇਖਾ ਦੀਆ ਲਕੀਰਾ ਵੀ,
ਜੇ ਜਾਨ ਵੀ ਮੰਗਦੀ ਦੇ ਦਵਾ ਗੇ, ਸੰਗਦੀ ਨਾ ਮੰਗਣੌ ਰਿਹ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ..
ਬੁਲ ਵਾਗੂ ਸੀ ਲਾ ਗੇ, ਫੱਟ ਇਕ ਦੌ ਰਿਹਦੇ ਸੀ ਲਾ ਗੇ,
ਤੇਰੇ ਬਿਨ ਕਿਹੜਾ ਮਰ ਗਏ ਆ.. ਤੇਰੀ ਯਾਦ ਬਿਨਾ ਵੀ ਜੀਅ ਲਾ ਗੇ,
ਦਰਾਂ ਚ ਬਹਿਣੇ ਵਾਲੀਏ ਨੀ, ਸਾਡੇ ਕੌਲ ਵੀ ਦੌ ਪਲ ਬਹਿ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ...