ਦੇਸਣ ਹੋਈ ਪਰਦੇਸਣ ਕਹਿੰਦੀ ਵਲੈਤ ਜੱਨਤ ਦਾ ਨਾ
ਮੈ ਕਿਹਾ ਹੀਰੀਏ ਇੱਕ ਵਾਰ ਆਕੇ ਦੇਖ ਲੈ ਮੇਰਾ ਗਰਾ
ਪਲ ਤੋ ਪਹਿਲਾ ਟੁੱਟੂ ਪਾਲਿਆ ਫੋਕਾ ਵਹਿਮ ਤੂੰ ਜਿਹੜਾ
ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,,
ਰਾਤ ਨੂੰ ਕਰ ਵਿਦਾ ਜਦੋ ਛਿਪ ਰਹੇ ਹੁੰਦੇ ਤਾਰੇ,,
ਕੰਨੀ ਪੈਦੀ ਬਾਣੀ ਭਾਈ ਫੇਰ ਬੋਲੇ ਗੁਰੂਦੁਆਰੇ,,
ਜਾਤ ਪਾਤ ਭੁੱਲ ਸਭ ਧਰਮਾ ਨੂੰ ਜਾਦੇ ਜਿੱਥੇ ਸਾਰੇ,,
ਤੇਰੀਆ ਵੀ ਪੂਰੀਆ ਹੋਊ ਮੁਰਾਦਾ ਪਾਕੇ ਦੇਖੀ ਫੇਰਾ,,
ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,,
ਚੜਦੇ ਸੂਰਜ ਨਾਲ ਤਵੇ ਪਤੀਲੇ ਚੜਦੇ ਨੇ ਚੁੱਲੇ,,
ਕਿਤੇ ਚੁੱਲੇ ਲੱਕੜਾ ਪਾਥੀਆ ਕਿਤੇ ਸਰਵਾੜ ਦੇ ਪੁੱਲੇ
ਕਿਤੇ ਰਾਤ ਦੀਆ ਕਿਤੇ ਪਰਾਠੇ ਕਿਤੇ ਤਾਜੀਆ ਫੁੱਲੇ
ਕਿਤੇ ਚਾਹ ਨਾਲ ਕਿਤੇ ਸਬਜੀ ਕਿਤੇ ਮੱਖਣ ਦਾ ਪੇੜਾ
ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,,
ਕਿਸੇ ਘਰ ਵਿੱਚ ਹੋਣ ਦੁੱਖ ਸੁੱਖ ਪਹੁਚਣ ਸਾਰੇ ਲੋਕੀ
ਖੁਸ਼ੀ ਵੇਲੇ ਨੱਚਦੇ ਖੁਲਕੇ ਨੱਚਣੋ ਫੇਰ ਨਾ ਰੋਕੀ
ਸਿੱਧਾ ਸਾਧਾ ਜੀਣਾ ਇਹਨਾ ਦਾ ਮਾਰਦੇ ਟੋਰ ਨਾ ਫੋਕੀ
ਤੁਹਾਡੇ ਬੰਗਲਿਆ ਨਾਲੋ ਖੁੱਲਾ ਹਰ ਘਰ ਦਾ ਏ ਵਿਹੜਾ
ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,,
ਤੁਹਾਡੇ ਵਲੈਤ ਚ ਤੁਹਾਡਾ ਗੁਆਢੀ ਤੁਹਾਨੂੰ ਹੀ ਨਾ ਜਾਣੇ
ਸਾਡੇ ਪਿੰਡ ਦਾ ਬੱਚਾ ਬੱਚਾ ਹਰ ਘਰ ਨੂੰ ਪਹਿਚਾਣੇ
ਪੁੱਛੀ ਘਰ ਕਿਸੇ ਦਾ ਉਗਲੀ ਫੜਕੇ ਛੱਡਣਗੇ ਟਿਕਾਣੇ
ਭਾਵੇ ਬੜੀ ਕਿਸੇ ਵੀ ਘਰ ਤੈਨੂੰ ਮਿਲੂਗਾ ਪਿਆਰ ਬਥੇਰਾ
ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,,
ਅੰਗਰੇਜੀ ਨਾਲੋ ਫਾਇਦੇਮੰਦ ਨੇ ਪਿੰਡ ਦੀਆ ਦੇਸੀ ਦੁਆਵਾ
ਏਸੀ ਨਾਲੋ ਵਧੀਕ ਠੰਡੀਆ ਬੋਹੜ ਦੀਆ ਨੇ ਛਾਹਵਾ
ਹਾਈਵੇ ਨਾਲੋ ਕਿਤੇ ਸਮੂਥ ਪਿੰਡ ਦੀਆ ਕੱਚੀਆ ਰਾਹਵਾ
ਤੁਹਾਡੀ AUDI ਨਾਲੋ ਵਧੀਆ ਦੇਬੂ ਭਾਈਆ ਦਾ ਰੇਹੜਾ
ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,,
ਫੇਰ ਤਰਕਾਲਾ ਵੇਲੇ ਗਰਾਉਡੇ ਲੱਗੇ ਬੜਾ ਤਮਾਸ਼ਾ
ਯਾਰ ਮੇਰੇ ਖੇਡਣ ਫੁੱਟਵਾਲ ਬਾਬੇ ਖੇਡਣ ਤਾਸ਼ਾ
ਬਾਬੇ ਕਰਨ ਪੁਰਾਣੀਆ ਗੱਲਾ ਸੁਣਕੇ ਆਵੇ ਹਾਸਾ
ਗੱਲੋ ਗੱਲੀ ਪਤਾ ਨੀ ਲੱਗੇ ਹੋਵੇ ਕਦੋ ਹਨੇਰਾ,,
ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,,
ਹਰ ਘਰ ਰਾਤ ਨੂੰ ਰੋਟੀ ਬਾਦੋ ਇਕੱਠੇ ਹੁੰਦੇ ਸਾਰੇ
ਦਾਦੀ ਨਾਨੀ ਸੁਨਾਣ ਬਾਤਾ ਬੱਚੇ ਭਰਨ ਹੁੰਗਾਰੇ
ਤੁਹਾਡੇ ਵਲੈਤ ਚ ਦੱਸ ਬੱਲੀਏ ਹੈਗੇ ਏਹ ਨਜਾਰੇ
ਫਿਕਰਾ ਨੂੰ ਲੈਕੇ ਸੋਦੇ ਤੁਸੀ ਤੁਹਾਡਾ ਫਿਕਰਾ ਚ ਹੋਵੇ ਸਵੇਰਾ
ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,,
ਮੇਰਾ ਪਿੰਡ ਕਦੇ ਦੇਖਣ ਦਾ ਜੇ ਆਵੇ ਕਦੇ ਖਿਆਲ
ਦੇਖਣਾ ਚਾਹਵੇ ਜੋ ਮੈ ਦੱਸਿਆ ਆਪਣੀਆ ਅੱਖਾ ਨਾਲ
ਪੁੱਛ ਲਈ ਨਾਮ ਪਵਨ ਏ ਮੇਰਾ ਪਿੰਡ ਏ ਜਾਗਣੀਵਾਲ
ਦੁਆਬੇ ਦੇ ਵਿੱਚ ਜਿਲਾ ਹੁਸ਼ਿਆਰਪੁਰ ਜਾਣਦਾ ਨਹੀਅੋ ਕਿਹੜਾ
ਮੇਰੇ ਪਿੰਡ ਦੀ ਰੀਸ ਕੀ ਵੱਲੀਏ ਕਰੂ ਕਨੇਡਾ ਤੇਰਾ,,,
ਪਵਨ ਸ਼ਰਮਾ —