Punjabi Janta Forums - Janta Di Pasand

Fun Shun Junction => Shayari => Topic started by: Ziddi Soorma on December 25, 2010, 06:26:46 PM

Title: ਇੱਕ ਦਰਦ ਅਵੱਲਾ ਏ,ਇੱਕ ਪੀੜ ਪੁਰਾਣੀ ਏ,
Post by: Ziddi Soorma on December 25, 2010, 06:26:46 PM
ਇੱਕ ਦਰਦ ਅਵੱਲਾ ਏ,ਇੱਕ ਪੀੜ ਪੁਰਾਣੀ ਏ,
ਹੰਝੂਆਂ ਦੇ ਮੋਤੀ ਨੇ ਹੌਕਿਆਂ ਦੀ ਗਾਨੀ ਏ,
ਹਿਜਰਾਂ ਦੀ ਸੀਖ ਉੱਤੇ ਸੱਧਰਾਂ ਦੇ ਕਬਾਬ ਨੇ,
ਕਈ ਸਵਾਲ ਮੇਰੇ ਹਾਲੇ ਤੱਕ ਬਿਨਾਂ ਜਵਾਬ ਨੇ,
ਸਾਹਾਂ ਦੀ ਮਾਲਾ ਨਿੱਤ ਮਣਕਾ-੨ ਹੋ ਕਿਰ ਰਹੀ ਏ,
ਖੌਰੇ ਕਿਉਂ ਰੂਹ ਚੰਦਰੀ ਹਾਲੇ ਵੀ ਓਹਦੀਆਂ ਪੈੜਾਂ ਨੱਪਦੀ ਫ਼ਿਰ ਰਹੀ ਏ,
ਖੌਰੇ ਦਿਨ ਵਿੱਚ ਕਿੰਨੀ ਵਾਰੀ ਚੜਦਾ ਹਾਂ ਯਾਦਾਂ ਦੀ ਸਲੀਬ ਉੱਤੇ,
ਖੌਰੇ ਕਿਉਂ ਅੱਜ ਵੀ ਨੱਚਦਾ ਹੈ ਨਾਂ ਓਹਦਾ ਮੇਰੀ ਜੀਭ ਉੱਤੇ,
ਅਣਭੋਲ ਹੀ ਗਾ ਬੈਠਾ ਐਸਾ ਓਹ ਨਗਮਾ ਏ,
ਹੁਸਨ ਤੇ ਬੇਵਫ਼ਾਈ ਦਾ ਸੁਮੇਲ ਓਹ ਕੁਦਰਤ ਦਾ ਕਰਿਸ਼ਮਾ ਏ,
ਸਾਰੀ ਦੁਨੀਆ ਤੋਂ ਵੱਖਰਾ ਅੰਦਾਜ਼ ਸਾਡੇ ਯਾਰ ਦਾ ਏ,
ਓਹ ਜੀਭ ਨਾਲ ਫ਼ੱਟ ਲਾਉਂਦਾ ਏ ,ਮਰਹਮ ਬਹਾਨੇ ਜ਼ਹਿਰ ਦੀ ਪੁੱਠ ਚਾੜਦਾ ਏ,
Title: Re: ਇੱਕ ਦਰਦ ਅਵੱਲਾ ਏ,ਇੱਕ ਪੀੜ ਪੁਰਾਣੀ ਏ,
Post by: RG on December 26, 2010, 02:17:34 AM
nice ji