ਤੂੰ ਹਾਸੇ ਵੰਡਣ ਆਇਆਂ
ਲਿਖ ਵੇ ਸੱਜਣਾ,
ਕਿਸੇ ਡੂੰਘੇ ਦਰਦ ਵਿਚਾਰਾਂ ਦੀ ਗੱਲ,
ਲਿਖ ਵੇ ਸੱਜਣਾ,
ਕਿਸੇ ਗਡ਼੍ਹਿਆਂ ਮਾਰੀ ਬਹਾਰਾਂ ਦੀ ਗੱਲ,
ਲਿਖ ਵੇ ਸੱਜਣਾ,
ਕਿਸੇ ਦਰਦ ਵਧਾਉਂਦੇ ਯਾਰਾਂ ਦੀ ਗੱਲ,
ਲਿਖ ਵੇ ਸੱਜਣਾ,
ਵੈਣ ਪਾਉਂਦੀਆਂ ਲੰਮੀਆਂ ਕਤਾਰਾਂ ਦੀ ਗੱਲ,
ਲਿਖ ਵੇ ਸੱਜਣਾ,
ਜਨਤਾ ਨੂੰ ਕ਼ਤਲ ਕਰਾਉਂਦੀਆਂ ਸਰਕਾਰਾਂ ਦੀ ਗੱਲ,
ਲਿਖ ਵੇ ਸੱਜਣਾ,
ਬਾਜ਼ਾਂ ਵਿੱਚ ਘਿਰੀਆਂ ਕੂੰਜ ਕਤਾਰਾਂ ਦੀ ਗੱਲ,
ਲਿਖ ਵੇ ਸੱਜਣਾ,
ਲਿਖ ਵੇ ਸੱਜਣਾ,
ਹੁਣ ਤੂੰ ਥੱਕ ਗਿਐਂ ਸੱਜਣਾ,
ਆਜਾ ਸੱਜਣਾ,
ਤੈਨੂੰ ਸੁਣਾਵਾਂ ਪਿਆਰਾਂ ਦੀ ਗੱਲ,
ਦਰਦ ਰੋਕ ਕੇ ਸੁਣੀਂ ਵਿਚਾਰਾਂ ਦੀ ਗੱਲ,
ਆਜਾ ਸੱਜਣਾ,
ਤੂੰ ਹਾਸੇ ਵੰਡਣ ਆਇਆਂ ਸੈਂ ,
ਛੇਡ਼ ਕੋਈ ਆਬਸ਼ਾਰਾਂ ਦੀ ਗੱਲ।
ਦੁੱਖ ਪੁੱਤਾਂ ਵਾਂਗ ਨਾ ਪਾਲ ਸੱਜਣਾ,
ਪੱਲੇ ਬੰਨ੍ਹ ਲੈ ਯਾਰਾਂ ਦੀ ਗੱਲ ।
ਪੱਲੇ ਬੰਨ੍ਹ ਲੈ ਯਾਰਾਂ ਦੀ ਗੱਲ ।
ਲਿਖ ਵੇ ਸੱਜਣਾ,
ਆਪਣੇ ਕੀਤੇ ਪਿਆਰਾਂ ਦੀ ਗੱਲ ।
ਲਿਖ ਵੇ ਸੱਜਣਾ
ਲਿਖ ਵੇ ਸੱਜਣਾ
ਲਿਖ ਵੇ ਸੱਜਣਾ