ਪਿਆਰ ਹੌਲੀ ਹੌਲੀ ਹੁੰਦਾ ਦਿਲਾ ਚੋ ਘੱਟ ਜਾਵੇ,
ਗਿਲੇ ਸ਼ਿਕਵੇ ਇੱਕ ਦੂਜੇ ਤੇ ਹੋਣ ਲੱਗਦੇ,
ਪਿਆਰ ਝਗੜੇ ਵਿੱਚ ਫਿਰ ਇਹ ਬਦਲ ਜਾਵੇ,
ਵਜਾਹ ਜਿਹਨਾ ਦੀ ਅਬਾਦ ਦੁਨੀਆਂ ਸੀ ਹੁੰਦੀ,
ਬਰਬਾਦ ਕਰਨ ਵਾਲਿਆ ਚ ਉਹਦਾ ਨਾ ਆਵੇ,
ਬੋਤਲ ਬਣ ਜਾਦੀ ਹੈ ਫਿਰ ਦਵਾਂ ਇਹਦੀ,
ਸੱਪ ਦੋਮੂੰਹਾ ਇਸ਼ਕ ਦਾ ਜਦੋ ਡੰਗ ਜਾਵੇ,
ਇੱਕੋ ਸਵਾਲ ਦਿਲ ਦੇ ਕਿਸੇ ਕੋਨੇ ਅੰਦਰ,
ਜੇ ਉਹ ਨਾ ਆਵੇ ਤਾ ਕਿਉ ੳਹਦੀ ਯਾਦ ਆਵੇ,
ਇੱਕੋ ਨਿਕਲੇ ਦੁਆ ਫਿਰ ਦਿਲਾ ਅੰਦਰੋ,
ਵੈਰੀ ਨੂੰ ਵੀ ਨਾ ਰੱਬ ਇਸ਼ਕ ਦਾ ਰੋਗ ਲਾਵੇ,
ਤਸਵੀਰ ਦੇਖੀਏ ਤਾ ਦਿਲ ਜਲੇ,
ਹੰਝੂ ਪਲਕਾ ਚੋ ਚੁੱਪ ਚਪੀਤੇ ਇੱਕ ਆ ਜਾਵੇ,
ਜਾਨੋ ਪਿਆਰੇ ਬਣਦੇ ਜਾਨ ਦੇ ਵੈਰੀ,
ਰੰਗ ਅਪਨਾ ਅਸਲੀ ਇਸ਼ਕ ਦਿਖਾ ਜਾਵੇ,
ਕਈ ਅੰਦਰੋ ਅੰਦਰੀ ਘੁੱਟ ਕੇ ਮਰ ਜਾਦੇ,
ਕੋਈ ਵਿਰਲਾ ਜ਼ਰ ਇਹ ਦੁੱਖ ਜਾਵੇ,
ਉਸ ਰੱਬ ਤੇ ਫਿਰ ਕੀ ਰੋਸਾਂ,
ਜਦ ਯਾਰ ਹੀ ਕਰ ਦਗਾ ਜਾਵੇ...!!