ਪਿਆਰ ਵਾਲਾ ਸ਼ਬਦ , ਪਤਾ ਨੀ ਕੇਹੜੀ ਗੱਲ ਦਾ ਸ਼ਿਕਾਰ ਹੋ ਗਿਆ ..
ਭੋਲੇ ਭਾਲੇ ਚਿਹਰੇ ਵਾਲਿਆਂ ਦਾ ਦਿਲ ,ਤੇਜ਼ ਤਰਾਰ ਹੋ ਗਿਆ ,,
ਕਰ ਵਾਦੇ , ਖਾ ਝੂਠੀਆਂ ਕਸਮਾ, ਝੂਠਾ ਹੁਣ ਇਤਬਾਰ ਹੋ ਗਿਆ ,,,,
ਛੋਟੀ ਜੇਹੀ ਗੱਲੋਂ ਟੁੱਟ ਜਾਂਦੇ ਨੇ ਜਨਮ ਜਨਮਾ ਦੇ ਰਿਸ਼ਤੇ ,,,
ਲਏ ਅਗਨੀ ਦੇ ਅੱਗੇ ਸੱਤ ਫੇਰਿਆਂ ਦਾ ਮਤਲਬ ਵੀ ਹੁਣ ਬੇਕਾਰ ਹੋ ਗਿਆ ,,,
ਕਰ ਬੇਕਦਰੀ ਦਿੱਤੀ ਪਿਆਰ ਦੀ, ਇਹਨਾ ਧੋਖੇਬਾਜ ਆਸ਼ਕਾਂ ਨੇ ,,
"ਨਾਮ ਖੁਦਾ ਦਾ ਪਿਆਰ ਹੈ ਦੂਜਾ " ,ਕਿਹਾ "ਬੁੱਲੇ ਸ਼ਾਹ" ਦਾ ਵੀ ਅੱਜ ਨਕਾਰ ਹੋ ਗਿਆ ,,,,
ਯਾਰੀ ਵਾਲੀਆਂ ਸਾਂਝਾਂ ਤਾਂ ਦੂਰ ਰਹ ਗਈਆਂ "PRINCE ",,,
ਪਿਆਰ ਸਖੇ ਰਿਸ਼ਤਿਆਂ ਵਿਚਲਾ ਵੀ ਤਾਰੋ ਤਾਰ ਹੋ ਗਿਆ ,,,,,