ਗੱਬਰੂ ਨੂ ਮਾਣ ਹੁੰਦਾ ਚੜਦੀ ਜਵਾਨੀ ਤੇ ,ਸੋਹਣੀ ਨਾਰ ਨੂ ਹੁੰਦਾ ਅਖ ਮਸਤਾਨੀ ਤੇ ,,
ਹੁੰਦਾ ਨਹੀ ਸਾਨੀ ਕੋਈ ਬੰਦੇ ਸਿਆਣੇ ਦੀ ਅਕਲ ਦਾ ,ਰਖਣਾ ਨੀ ਫਰਕ ਚਾਹਿਦਾ ਗੋਰੇ ਕਾਲੇ ਦੀ ਸ਼ਕਲ ਦਾ ,,
ਮਾਂ ਪਿਓ ਦੀ ਸੇਵਾ ਦੇ ਵਿਚ ,ਕੋਈ ਕਸਰ ਨਾ ਸ਼ਡੀਏ,,,
ਵੇਖੇ ਕੋਈ ਇਜਤਾਂ ਦੇ ਵਲ,ਚੁਕ ਘਰੋਂ ਓਹਦੀ ਧੋਣ ਵਡੀਏ ,,
ਯਾਰ ਹੁੰਦਾ ਓਹੀ ਜੋ ਲੋੜ ਪੇਣ ਤੇ ਖੜੇ ,ਵੇਰੀਆਂ ਦੇ ਅੱਗੇ ਹਿੱਕ ਤਾਂ ਕੇ ਅੜੇ ,,
ਯਾਰੀ ਵਿਚ ਪੈਸਾ ਕਦੇ ਵੀ ਨੀ ਲਿਆਈਦਾ ,ਸਾਥ ਸ਼ਡਣਾ ਨੀ ਚਾਹੀਦਾ ਸਖੇ ਭਾਈ ਦਾ,,
ਜੱਗ ਵਿਚ ਓਹ ਯਾਰੋ ਬਦਨਾਮ ਨੇ ਕਹਾਓਂਦੇ, ਕਰ ਚੁਗਲੀ ਜੋ ਲੜਾਈਆਂ ਨੇ ਪੁਅਓਂਦੇ,,,
ਚੀਜ ਬੇਗਾਨੀ ਉੱਤੇ ਹੱਕ ਨੀ ਜਤਾਈਦਾ,ਮਾਂ ਵਾਲਾ ਪਿਆਰ ਹੁੰਦਾ ਵੱਡੀ ਭਰਜਾਈ ਦਾ ,,
ਘਰਵਾਲੀ ਵਾਲਾ ਪਿਆਰ ਯਾਰੋ ਬਾਹਰੋਂ ਨਹੀ ਮਿਲਦਾ ,ਕੁਖ ਓਹਦੀ ਵਿਚੋਂ ਹੀ ਪਿਆਰ ਵਾਲਾ ਫੁੱਲ ਯਾਰੋ ਖਿਲਦਾ ,,
ਪੁੱਤ ਹੁੰਦੇ ਨੇ ਕਪੂਤ ਜੋ ਮਾਂ ਬਾਪ ਸ਼ੱਡਦੇ, ਪਿਸ਼ੇ ਲੱਗ ਸ਼ਰੀਕਾਂ ਦੇ ਘਰੋਂ ਓਹਨਾ ਨੂ ਕੱਡਦੇ ,,
ਲਭਣੇ ਨੂ ਯਾਰੋ ਜੱਗ ਉੱਤੇ ਸਬ ਮਿਲ ਜਾਣਾ ,,
ਕੀਚੜ ਦੇ ਵਿਚ ਕਮਲ ਖਿਲ ਜਾਣਾ ,,
ਅਸੀਂ ਹਾਂ ਪੰਜਾਬੀ ਯਾਰੋ ,,ਪੰਜਾਬੀ ਅਸੀਂ ਰਹਣਾ ਐ ,,
ਰੋਬ ਦੁੱਕੀ ਤਿੱਕੀ ਦਾ ਨੀ ਅਸੀਂ ,ਇਸ ਜੱਗ ਉੱਤੇ ਸੇਹਣਾ ਐ ,,
ਨਾਮ ਸਾਡਾ ਪਹਚਾਣ ਸਾਡੀ ,ਜੇ ਓਹੀ ਨਹੀ , ਕੀ ਮਤਲਬ ਇਥੇ ਜਿਓਣ ਦਾ ,,
ਹਿੰਦੂ ,ਮੁਸਲਿਮ , ਸਿਖ ,ਇਸਾਈ , ਭਾਂਵੇ ਹੋਈਏ ਅਸੀਂ ,,ਫਿਰ ਵੀ ਸਰਦਾਰ ਜੀ ਕੇਹ ਕੇ ਬੁਲਾਓੰਦੇ ਨੇ ,,,
ਇਥੇ ਵਿਚ ਵਿਦੇਸ਼ਾਂ ਦੇ "prince" ,,ਇਹੀ ਮਾਣ ਹੈ ਸਾਨੂ ਪੰਜਾਬੀ ਹੋਣ ਦਾ ,,,,