ਬਾਦਲਾਂ ਤੇ ਮਨਪ੍ਰੀਤ, ਬੱਦਲ ਬਣ ਕੇ ਵਰ੍ਹ ਗਿਆ
ਭਤੀਜਾ ਆਪਣੇ ਚਾਚੇ ਮੂਹਰੇ, ਛਾਤੀ ਤਾਣ ਕੇ ਖੜ੍ਹ ਗਿਆ।
ਚਮਚਾ ਬਣ ਕੇ ਬਾਕੀਆਂ ਵਾਂਗੂ, ਗਿੜ ਗਿੜਾਇਆ ਨਹੀਂ
ਠੋਕਰ ਮਾਰੀ ਕੁਰਸੀ ਨੂੰ, ਅਸਤੀਫਾ ਬਾਦਲ ਮੱਥੇ ਤੇ ਧਰ ਗਿਆ।
ਡਰਿਆ ਨਾ ਦਬਕਾਇਆ ਮਿੱਤਰੋ, ਪੁੱਤ ਸਰਦਾਰਾ ਦਾ
ਕਰਜ਼ੇ ਵਾਲਾ ਮੁੱਦਾ ਲੈ ਕੇ, ਆਪਣੀ ਗੱਲ ਤੇ ਅੜ ਗਿਆ।
ਬਾਦਲ ਤੋਂ ਪੁੱਛੇ ਬਿਨਾਂ, ਨਾ ਪੱਤਾ ਹਿੱਲੇ ਪੰਜਾਬ ਦਾ
ਜਿਹੜਾ ਪੱਤਾ ਹਿੱਲਦਾ, ਉਹੀ ਸਮਝੋ ਝੜ ਗਿਆ।
ਨੀਲੀਆਂ ਪੀਲੀਆਂ ਪੱਗਾਂ ਵਾਲੇ, ਰੋਟੀਆਂ ਸੇਕਦੇ ਰਹੇ
ਸਿਆਸੀ ਅੱਗ ਦੀਆਂ ਲਪਟਾਂ ਵਿਚ, ਪੰਜਾਬ ਮੇਰਾ ਵਿਚਾਰਾ ਸੜ ਗਿਆ