ਇਨਸਾਨ ਵਿਚ ਜਹਾਨ ਦੇ ਮੈਂ ਤੱਕੇ,
ਦੁੱਖ ਉਠਾਉਂਦੇ ਅਪਣੀ ਜਾਨ ਬਦਲੇ,
ਫੇਰ ਮਿਹਨਤ ਮੁਸ਼ੱਕਤਾਂ ਘਾਲਦੇ ਕਈ,
ਸੰਤਾਨ ਨੂੰ ਸੁਖੀ ਬਨਾਉਣ ਬਦਲੇ,
ਇਸ ਤੋਂ ਵਧ ਜੋ ਗੈਰ ਲਈ ਕਸ਼ਟ ਝਲਦਾ,
ਉਹ ਝਲਦਾ ਇਜ਼ੱਤ ਤੇ ਮਾਣ ਬਦਲੇ,
ਦੇਸ਼ ਸੇਵਾ ਦੀ ਤਹਿ ਵਿਚ ਹੈ ਲਾਲਚ,
m. L. A. ਵਜ਼ੀਰ ਬਣ ਜਾਣ ਬਦਲੇ,
ਐਸਾ ਨਹੀਂ ਕੋਈ ਡਿੱਠਾ ਮਰਦ ਮੈਨੂੰ,
ਦੁੱਖ ਝੱਲੇ ਜੋ ਗੈਰ ਇਨਸਾਨ ਬਦਲੇ,
ਪਰ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ,
ਸਭ ਕੁਝ ਵਾਰ ਦਿੱਤਾ ਪੰਥ ਦੀ ਸ਼ਾਨ ਬਦਲੇ,