ਜੁੱਗ ਜੁੱਗ ਜੀਵੇ ਬਾਬਲ, ਪੇਕੇ ਮਾਵਾਂ ਨਾਲ ,
ਮਾਵਾਂ ਠੰਡੀਆਂ ਛਾਵਾਂ, ਮੋਜ ਭਰਾਵਾਂ
ਨਾਲ ।
ਅਸੀ ਰੱਜ ਰੱਜ ਖੇਡੇ, ਛਾਵੇਂ ਵਿਹਡ਼ੇ ਬਾਬਲ ਦੇ ,
...ਰੱਬਾ ਵੇ ਯੁੱਗ
ਯੁੱਗ ਵਸਣ ਖੇਡ਼ੇ ਬਾਬਲ ਦੇ ।
ਬਾਬਲ ਤੇਰੇ ਖੇਤ, ਬਹਾਰਾਂ ਆਵਣ ਵੇ ,
ਕੁਡ਼ੀਆਂ
ਚਿਡ਼ੀਆਂ , ਡਾਰਾਂ, ਉੱਡ ਉੱਡ ਜਾਵਣ ਵੇ ।
ਟਿੱਬਿਆਂ ਵਿੱਚੋਂ ਪਿਆ ਭੁਲੇਖਾ
ਚੀਰੇ ਦਾ ,
ਅਡ਼ੀਓ ਝੱਟ ਪਛਾਤਾ ਘੋਡ਼ਾ ਵੀਰੇ ਦਾ ।
ਜਿਉਂ ਪੁਂਨਿਆਂ ਦਾ ਚਂਨ
ਕਾਲੀਆਂ ਰੈਣਾਂ ਨੂੰ ।
ਮਸਾ ਥਿਆਵਣ ਵੀਰੇ ਸਿਸਕਦੀਆਂ ਭੈਣਾਂ ਨੂੰ ।
ਖਬਰੈ
ਅੱਜ ਕੇ ਕੱਲ ,ਤੈਂ ਅਸੀ ਵਿਆਹੁਣੀਆਂ ।
ਝਿਡ਼ਕੀ ਨਾ ਵੇ ਵੀਰਾ ਅਸੀ ਪ੍ਰਾਹੁਣੀਆਂ ,
ਯਾਦ
ਤੇਰੀ ਵਿਚ ਵੀਰਾ ,ਕਾਗ ਉਡਾਵਾਂ ਵੇ ,
ਤੂੰ ਲੇ ਛੁੱਟੀਆਂ ਘਰ ਆ, ਮੈਂ ਸ਼ਗਨ ਮਨਾਵਾਂ
ਵੇ ।
ਜੁੱਗ ਜੁੱਗ ਜੀਵੇ ਬਾਬਲ, ਪੇਕੇ ਮਾਵਾਂ ਨਾਲ ,
ਮਾਵਾਂ ਠੰਡੀਆਂ
ਛਾਵਾਂ, ਮੋਜ ਭਰਾਵਾਂ ਨਾਲ ।