ਧੀ ਬਾਬਲ ਦੇ ਵੇਹੜੇ ਦਾ ਫੁੱਲ ਐਸਾ ਜੋ ਮਿਹ੍ਕਾਂ ਵੰਡਦਾ ਚਾਰ ਚੁਫੇਰੇ,,
ਕਰਨੀ ਪੈਂਦੀ ਇਕ ਦਿਨ ਘਰੋ ਵਿਦਾ ਕਰਕੇ ਆਪਣੇ ਵੱਡੇ ਜੇਰੇ,
ਪੁੱਤਾ ਤੋਂ ਵਧ ਪਿਆਰ ਹੈ ਪਾਉਂਦੀ, ਮਾਪਿਆਂ ਦੇ ਰਹਿੰਦੀ ਸਬ ਤੋਂ ਨੇੜੇ,,
ਵੀਰਾਂ ਦੀ ਸੱਦਾ ਸੁਖ ਮਨਾਉਂਦੀ,ਆਈ ਭਾਬੀ ਦੇ ਕਰੇ ਚਾਅ ਬਥੇਰੇ,,
ਧੀਆਂ ਬਿਨਾ ਨਾ ਹੋਂਦ ਇਸ ਜਗ ਤੇ ਇਹਨਾ ਬਿਨਾ ਤਾ ਸੁਨ੍ਹੇ ਵਿਹੜੇ,,
ਇਸਨੂੰ ਰੱਬ ਜਿਡਾ ਹੈ ਦਰਜਾ ਦਿਤਾ ਆਏ ਇਸ ਧਰਤੀ ਤੇ ਪੀਰ ਪੈਗਮ੍ਬਰ ਜਿਹੜੇ,,,
ਮੈਂ ਕਰਾ ਅਰਦਾਸ ਰੱਬਾ ਖੁਸ਼ ਰਖੀਂ ਹਰ ਧੀ ਨੂੰ ਆਉਣ ਨਾ ਦੇਵੀ ਦੁਖ ਦਰਦਾ ਦੇ ਹਨੇਰੇ.