ਮੇਰੀ ਗੱਲ ਨੂੰ ਸੁਣ ਕੇ ਕਿਤੇ ਨਾਰਾਜ਼ ਨਾਂ ਹੋਵੇਂ,
ਡਰ ਕੇ ਗੱਲ ਨੂੰ ਸੁਨਾਉਣ ਦੀ ਆਦਤ ਪੈ ਗਈ,
ਹਰ ਇਕ ਨੂੰ ਮਨਾਉਣ ਦੀ ਆਦਤ ਪੈ ਗਈ,
ਹਸਦੇ ਦਿਲ ਨੂੰ ਰੁਵਾਉਣ ਦੀ ਆਦਤ ਪੈ ਗਈ,
ਸ਼ਾਇਦ ਇਹੀ ਹੈ ਇਸ਼ਕ ਦਾ ਦਸਤੂਰ,
ਦਿਲ ਨੂੰ ਵੀ ਸਮਝਾਉਣ ਦੀ ਆਦਤ ਪੈ ਗਈ,
ਤੂੰ ਭੇਜੇਂਗੀ ਕੋਈ ਸੁਨੇਹਾ ਇਸੇ ਉਡੀਕ ਵਿਚ,
ਦਿਲ ਨੂੰ ਤੜਪਾਉਣ ਦੀ ਆਦਤ ਪੈ ਗਈ,
ਮੇਰੀ ਗੱਲ ਨੂੰ ਸੁਣ ਕੇ ਕਿਤੇ ਨਾਰਾਜ਼ ਨਾਂ ਹੋਵੇਂ,
ਡਰ ਕੇ ਗੱਲ ਨੂੰ ਸੁਨਾਉਣ ਦੀ ਆਦਤ ਪੈ ਗਈ,
ਮੇਰੀਆਂ ਅਖਾਂ ਚੋਂ ਕੋਈ ਗਿਲਾ ਨਾਂ ਨਜ਼ਰ ਆਵੇ,
ਤੇਰੇ ਸਾਹਮਣੇ ਅਖਾਂ ਨਿਵਾਉਣ ਦੀ ਆਦਤ ਪੈ ਗਈ,
ਮੇਰੀ ਤਾਂ ਮੌਤ ਵੀ ਹੁਣ ਕੋਲ ਆ ਗਈ ਲਗਦੀ,
ਲੰਮੇ ਸਾਹ ਐਂਵੇ ਗਵਾਉਣ ਦੀ ਆਦਤ ਪੈ ਗਈ,