ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ,ਨੀਹਾਂ ਵਿੱਚ ਨਾ ਖੜ੍ਹਦੇ ਜੇ ਲਾਲ ਤੇਰੇ,
ਚਰਖਾ ਗਾਂਧੀ ਨੇ ਕਦੇ ਨਾ ਕੱਤਣਾ ਸੀ,ਚਮਕੌਰ ਗੜ੍ਹੀ ਨਾ ਲੜਦੇ ਜੇ ਲਾਲ ਤੇਰੇ,
ਲਾਲ ਕਿਲ੍ਹੇ ਤੇ ਝੂਲਦਾ ਚੰਦ ਤਾਰਾ,ਗੱਡਦਾ ਉਦੋਂ ਨਾ ਜੇ ਕੇਸਰੀ ਨਿਸ਼ਾਨ ਸਾਹਿਬਾ,
ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ,ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ,
ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ,ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ,
ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ,ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜਦੀ