ਜਾਨ ਨਾਲੋਂ ਵੱਧ ਸਾਨੂੰ ਇੱਜ਼ਤਾਂ ਪਿਆਰੀਆਂ,,
ਇੱਜ਼ਤਾਂ ਦੀ ਖਾਤਰ ਜਾਨਾਂ ਹੱਸ-ਹੱਸ ਵਾਰੀਆਂ..
ਸਿਰ ਉੱਚਾ ਕਰਕੇ ਅਣੱਖ ਨਾਲ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......
ਹੱਕ ਅਸੀਂ ਆਪਨਾ ਨਹੀਓਂ ਕਦੇ ਛੱਡਿਆ,,
ਮੰਗ ਕੇ ਲਿਆ ਕਦੇ ਹੱਥ ਨਹੀਓਂ ਅੱਡਿਆ..
ਜ਼ੁਲਮ ਕਿਸੇ ਪਾਪੀ ਦਾ ਨਾ ਅਸੀਂ ਕਦੇ ਸਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......
ਕਰੀਏ ਜੇ ਫ਼ਿਰ ਕਰੀਏ 'ਹੀਰ-ਰਾਂਝੇ' ਜਿਹਾ ਪਿਆਰ,,
ਲੜੀਏ ਜੇ ਫ਼ਿਰ, ਦੇਇਐ 'ਭਗਤ' ਜਿਹੀ ਮਾਰ..
ਹਰ ਪਾਸਿਓਂ ਸੱਬ ਨਾਲੋਂ ਅੱਗੇ ਅਸੀਂ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......
ਅਸੀਂ ਥੁੱਕ ਕੇ ਕਦੇ ਵੀ ਚੱਟਦੇ ਨਹੀਂ,,
ਵੱਧ ਜਾਈਏ ਫ਼ਿਰ ਪਿਛ੍ਛੇ ਹੱਟਦੇ ਨਹੀਂ..
ਪਹੁੰਚ ਕੇ ਟਕਾਨੇ ਤੇ ਹੀ ਸਾਹ ਅਸੀਂ ਲੇੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......
ਮੇਲਿਆਂ ਦੇ ਵਿੱਚ ਸਾਡੇ ਵੱਖਰਾ ਹੀ ਟੌਰ ਆ,,
ਖੇਡਾਂ ਦੇ ਵਿੱਚ ਕਿਹੜਾ ਸਾਡੇ ਤੋਂ ਮੁਹਰ ਆ..
ਪੈੰਦਿਆਂ ਧਮਾਲਾਂ,ਫ਼ਿਰ ਭੰਗੜੇ ਨੇ ਪੈੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......
ਪੱਗ ਬੰਨਦੇ ਹਾਂ ਜਦੋਂ ਪੋਚ-ਪੋਚ ਕਾਲੀ,,
ਉੱਤੇ ਕੁੜਤਾ , ਪੈਰੀਂ ਜੁੱਤੀ ਤਿੱਲੇ ਵਾਲੀ..
ਜਿਥੋਂ ਲੰਘ ਜਾਈਏ, ਸਾਰੇ ਤੱਕਦੇ ਨੇ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......