ਰੋਇਆ ਨਾ ਕਰ, ਤੇਰੇ ਵਰਗੇ,ਰੋਇਆ ਨਹੀ ਕਰਦੇ
ਵਗਦੇ ਪਾਣੀ ਇਕਦਮ ਕਦੇ ਖਲੋਇਆ ਨਹੀ ਕਰਦੇ.
ਨੇਰੇ੍ ਰੱਖੋ,ਮਿੱਟੀ ਦੱਬੋ, ਭਾਵੇਂ ਕੁਝ ਵੀ ਕਰ ਦੇਖੋ,
ਹੀਰੇ ਆਪਣੀ ਚਮਕ ਜ਼ਰਾ ਵੀ ਖੋਇਆ ਨਹੀ ਕਰਦੇ
ਕੀ ਹੋਇਆ ਜੇ, ਆਗੇ ਹਾਂ, ਬਿਨ ਪੁੱਛਿਆਂ, ਬਿਨ ਦੱਸਿਆਂ ਤੋ.
ਆਏ-ਗਏ ਤੋਂ ਏਦਾਂ ਬੂਹੇ ਢੋਇਆ ਨਹੀ ਕਰਦੇ
ਗੈਰਾਂ ਕੋਲ ਹਰ ਗੱਲ ਦਾ ਹੀ ਪਰਦਾ ਰੱਖਣਾ ਵਾਜਬ ਹੈ
ਆਪਣਿਆਂ ਤੋ ਦਿਲ ਦੇ ਦਰਦ ਲਕੋਇਆ ਨਹੀ ਕਰਦੇ
ਮੰਨ ਲਿਆ ਕਿ ਸਾਡੀ ਗਲਤੀ ,ਤੇਰਾ ਬਿਲਕੁਲ ਦੇਸ਼ ਨਹੀ
ਸੋਹਣਿਆਂ ਸੱਜਣਾ,ਐਨੇ ਰੁੱਕੇ ਹੋਇਆ ਨਹੀ ਕਰਦੇ
ਹੌਕੇ ਹਾਵੇ, ਹੰਝੂ ਕਾਰੇ, ਕਿੰਨੀਆਂ ਮਰਜਾਂ ਲਾ ਲਈਆਂ
ਏਦਾਂ ਪਲ ਪਲ,ਤਿਲ ਤਿਲ ਕਰਕੇ ਮੋਇਆ ਨਹੀ ਕਰਦੇ