Fun Shun Junction > Shayari

ਪ੍ਰੋਫੈਸਰ ਮੋਹਨ ਸਿੰਘ- ਜੀਵਨੀ - ਕਵਿਤਾਵਾਂ

(1/4) > >>

rabbdabanda:
ਪ੍ਰੋ. ਮੋਹਨ ਸਿੰਘ (20 ਸਤੰਬਰ 1905 - 3 ਮਈ 1978)[੧] ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ ਸਨ। ਵਧੇਰੇ ਕਰਕੇ ਉਨ੍ਹਾਂ ਦੀ ਪਛਾਣ ਕਵੀ ਕਰਕੇ ਹੈ। ਪੰਜਾਬੀ ਕਵਿਤਾ ਵਿਚ ਅਸਲ ਅਰਥਾਂ ਵਿਚ ਆਧੁਨਿਕਤਾ ਦਾ ਆਗਾਜ਼ ਉਸ ਦੀ ਕਵਿਤਾ ਰਾਹੀ ਹੁੰਦਾ ਹੈ। ਭਾਈ ਵੀਰ ਸਿੰਘ[੨] ਨੂੰ ਪਹਿਲਾ ਆਧੁਨਿਕ ਕਵੀ ਮੰਨ ਲਿਆ ਜਾਂਦਾ ਹੈ ਪਰ ਉਨ੍ਹਾਂ ਦੀ ਕਵਿਤਾ ਦੀ ਅੰਤਰਵਸਤੂ ਨੂੰ ਆਧੁਨਿਕ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ ਮਧਕਾਲ ਦੇ ਕਾਵਿ ਚਿੰਤਨ ਨੂੰ ਹੀ ਨਵੇਂ ਮੁਹਾਵਰੇ ਵਿੱਚ ਪੇਸ਼ ਕੀਤਾ ਹੈ। ਪ੍ਰੋ. ਮੋਹਨ ਸਿੰਘ ਨੇ ਰਵਾਇਤੀ ਕਵਿਤਾ ਦੀਆਂ ਦਹਿਲੀਜਾਂ ਟੱਪਕੇ ਨਵੀਂ ਵਿਸ਼ਵਵਿਆਪੀ ਚੇਤਨਾ ਨਾਲ ਪੰਜਾਬੀ ਪਾਠਕ ਜਗਤ ਨੂੰ ਜੋੜਿਆ। ਅੱਧੀ ਸਦੀ ਤੋਂ ਵਧੇਰੇ ਸਮਾਂ ਉਹ ਪੰਜਾਬੀ ਕਵਿਤਾ ਵਿੱਚ ਹੋਰਨਾਂ ਪ੍ਰਗਤੀਵਾਦੀ ਕਵੀਆਂ ਦੇ ਸਹਿਤ ਪ੍ਰਮੁੱਖ ਹਸਤੀ ਬਣੇ ਰਹੇ। ਫ਼ਾਰਸੀ ਦੀ ਉਨ੍ਹਾਂ ਦੀ ਜਾਣਕਾਰੀ ਨੇ ਪੰਜਾਬੀ ਕਵਿਤਾ ਵਿੱਚ ਉਰਦੂ-ਫ਼ਾਰਸੀ ਸ਼ਬਦਾਂ ਦੀ ਵਰਤੋਂ ਜਾਰੀ ਰੱਖੀ। ਉਨ੍ਹਾਂ ਦੀਆਂ ਕੁਝ ਕਵਿਤਾਵਾਂ ਅਜਿਹੀਆਂ ਹਨ ਜੋ ਪੰਜਾਬੀ ਪਾਠਕਾਂ ਨੂੰ ਮੱਲੋਮੱਲੀ ਯਾਦ ਹੋ ਗਈਆਂ ਹਨ ਜਿਵੇਂ ਕੁੜੀ ਪੋਠੋਹਾਰ ਦੀ, ਛੱਤੋ ਦੀ ਬੇਰੀ ਅਤੇ ਅੰਬੀ ਦੇ ਬੂਟੇ ਥੱਲੇ।

ਜੀਵਨੀ
ਮੋਹਨ ਸਿੰਘ 20 ਸਤੰਬਰ 1905 ਨੂੰ ਪੰਜਾਬ ਦੇ ਨਗਰ ਹੋਤੀ ਮਰਦਾਨ (ਪਾਕਿਸਤਾਨ) ਵਿੱਚ ਪੈਦਾ ਹੋਏ। ਉਨ੍ਹਾਂ ਦਾ ਜੱਦੀ ਪਿੰਡ ਰਾਵਲਪਿੰਡੀ ਨੇੜੇ ਧਮਿਆਲ ਹੈ। ਕਵੀ ਦੀ ਬਚਪਨ ਤੋਂ ਪ੍ਰਤੱਖ ਰੂਪ ਵਿੱਚ ਰੁਚੀ ਸਾਹਮਣੇ ਆਈ। ਉਸ ਨੇ ਅਮੀਰਾਂ ਨਾਲੋਂ ਗਰੀਬ ਲੋਕਾਂ ਦਾ ਸਾਥ ਵਧੇਰੇ ਮਾਣਿਆ। ਉਸ ਦੇ ਚਿਹਰੇ ਦੀ ਭਾਵੁਕਤਾ ਦੀ ਨੁਹਾਰ ਹੋਰ ਵੀ ਤਿਖੇਰੀ ਹੋ ਗਈ ਜਦੋਂ ਉਸ ਦੀ ਪਤਨੀ ਦੀ ਬੇਵਕਤੀ ਮੌਤ ਹੋ ਗਈ। ਉਸ ਸਮੇਂ ਤੋਂ ਲਿਖਣਾ ਆਰੰਭ ਦਿੱਤਾ।
3 ਮਈ 1978 ਨੂੰ ਓਹਨਾਂ ਦੀ ਮੌਤ ਹੋ ਗਈ।

ਰਚਨਾਵਾਂ

ਕਾਵਿ ਸੰਗ੍ਰਹਿ
ਚਾਰ ਹੰਝੂ
ਸਾਵੇਂ ਪੱਤਰ
ਕੁਸੰਭੜਾ
ਅਧਵਾਟੇ
ਕੱਚ-ਸੱਚ
ਆਵਾਜ਼ਾਂ
ਵੱਡਾ ਵੇਲਾ
ਜੰਦਰੇ
ਜੈਮੀਰ
ਬੂਹੇ

ਅਨੁਵਾਦ
'ਲਾਈਟ ਆਫ਼ ਏਸ਼ੀਆ' ਨੂੰ 'ਏਸ਼ੀਆ ਦਾ ਚਾਨਣ'
ਸੋਲੋਖੋਵ ਦੇ 'ਵਿਰਜਨ ਸੋਆਇਲ ਅਪਟਰਨਡ' ਨੂੰ 'ਧਰਤੀ ਪਾਸਾ ਪਰਤਿਆ'
ਸਤਰੰਗੀ ਪੀਂਘ
ਨਿਰਮਲਾ (ਪ੍ਰੇਮਚੰਦ ਦੇ ਹਿੰਦੀ ਨਾਵਲ ਦਾ ਅਨੁਵਾਦ)
ਗੋਦਾਨ (ਪ੍ਰੇਮਚੰਦ ਦੇ ਹਿੰਦੀ ਨਾਵਲ ਦਾ ਅਨੁਵਾਦ)
ਪੀਂਘ (ਨਾਵਲ)
ਜਵਾਹਰ ਲਾਲ ਨਹਿਰੂ ਦੀਆਂ 'ਪਿਤਾ ਵਲੋਂ ਧੀ ਨੂੰ ਚਿੱਠੀਆਂ' (ਵਾਰਤਕ)
ਸੋਫੋਕਲੀਜ ਦੇ ਯੂਨਾਨੀ ਨਾਟਕ ਦਾ 'ਰਾਜਾ ਈਡੀਪਸ' ਵਜੋਂ ਅਨੁਵਾਦ ਕੀਤਾ ।

ਮਹਾਂਕਾਵਿ
ਨਨਕਾਇਣ

ਕਹਾਣੀਆਂ
ਨਿੱਕੀ-ਨਿੱਕੀ ਵਾਸ਼ਨਾ (ਪੰਜਾਬੀ)

ਪੰਜ ਦਰਿਆ ਦਾ ਸੰਪਾਦਨ
ਪੰਜਾਬੀ ਸਾਹਿਤਕ ਪੱਤਰਕਾਰੀ ਦੇ ਇਤਿਹਾਸ ਵਿੱਚ 'ਪੰਜ ਦਰਿਆ' ਦੀ ਪ੍ਰਕਾਸ਼ਨਾ ਇਕ ਬਹੁਤ ਹੀ ਮਹੱਤਵਪੂਰਣ ਘਟਨਾ ਸੀ। ਇਸ ਦੀ ਸ਼ੁਰੂਆਤ ਨਾਲ ਪੰਜਾਬੀ ਵਿੱਚ ਆਧੁਨਿਕ ਅਤੇ ਪ੍ਰਗਤੀਵਾਦੀ ਸਾਹਿਤਕ ਰਚਨਾਵਾਂ ਦੀਆਂ ਪ੍ਰਕਾਸ਼ਨਾਵਾਂ ਦਾ ਮੁੱਢ ਬੱਝਿਆ। ਪੰਜਾਬੀ ਸਾਹਿਤਕ ਪੱਤਰਕਾਰੀ ਵਿੱਚ ਅਗਸਤ 1939 ਦੇ ਅੰਕ ਨਾਲ 'ਪੰਜ ਦਰਿਆ' ਦਾ ਪ੍ਰਵੇਸ਼ ਹੁੰਦਾ ਹੈ। ਇਹ ਪੱਤਰ 1947 ਤੱਕ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ। ਦੇਸ਼ ਵੰਡ ਦਾ ਸ਼ਿਕਾਰ ਹੋ ਕੇ ਇਹ ਪੱਤਰ ਕੁਝ ਸਮਾਂ ਬੰਦ ਰਿਹਾ ਤੇ ਮੁੜ ਜਨਵਰੀ 1949 ਵਿੱਚ ਕਚਹਿਰੀ ਰੋਡ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ1 ਅਤੇ ਕੁਝ ਸਮਾਂ ਇਹ ਲੁਧਿਆਣਾ ਅਤੇ ਜਲੰਧਰ ਤੋਂ ਵੀ ਛਪਦਾ ਰਿਹਾ।2 ਅਪ੍ਰੈਲ 1964 ਦੇ ਅੰਕ ਵਿੱਚ ਮੋਹਨ ਸਿੰਘ ਦਾ ਆਖ਼ਰੀ ਸੰਪਾਦਕੀ 'ਦਰਿਆਵਾਂ ਦੇ ਮੋੜ' ਛਪਿਆ .

rabbdabanda:



ਰੱਬਾ ਤੈਨੂੰ ਤਰਸ ਨਾ ਆਇਆ,
ਇਹ ਕੀ ਏ ਤੂੰ ਨ੍ਹੇਰ ਮਚਾਇਆ ?
ਰਚ ਕੇ ਐਸਾ ਸੁਹਣਾ ਮੰਦਰ,
ਇਕ ਦੀਵਾ ਵੀ ਨਹੀਂ ਜਗਾਇਆ ?

ਵਾਹ ਤੂੰ ਬਾਗ਼ ਹੁਸਨ ਦਾ ਲਾਇਆ,
ਚੰਬਾ ਅਤੇ ਗੁਲਾਬ ਖਿੜਾਇਆ ।
ਸ਼ੱਬੂ ਤੇ ਲਾਲਾ ਸਹਿਰਾਈ,
ਕਿਹੜੀ ਸ਼ੈ ਜੋ ਤੂੰ ਨਹੀਂ ਲਾਈ ।
ਪਰ ਉਹ ਬਾਗ਼ ਨਾ ਉੱਕਾ ਸੋਹੇ,
ਜਿਸ ਦੇ ਵਿਚ ਨਾ ਨਰਗਸ ਹੋਏ ।

ਤੇਰੇ ਜਿਹਾ ਨਾ ਕਰੜਾ ਮਾਲੀ,
ਨਹੀਂ ਚੰਗੀ ਐੇਡੀ ਰਖਵਾਲੀ ।
ਖੋਲ੍ਹ ਦੋਵੇਂ ਹਰਨੋਟੇ ਛੇਤੀ,
ਨਹੀਂ ਉਜੜਦੀ ਤੇਰੀ ਖੇਤੀ ।
ਨੈਂ ਇਸ਼ਕ ਦੀ ਠਾਠਾਂ ਮਾਰੇ,
ਨਜ਼ਰਾਂ-ਲਹਿਰਾਂ ਲੈਣ ਹੁਲਾਰੇ,
ਹਿਰਸਾਂ ਬਦੀਆਂ ਨ੍ਹੇਰਾ ਪਾਇਆ,
ਮੱਛਾਂ, ਕੱਛਾਂ ਘੇਰਾ ਪਾਇਆ,
ਕਰ ਕੇ ਰੌਸ਼ਨ ਨੂਰ-ਮੁਨਾਰੇ,
ਲਾ ਸੋਹਣੀ ਨੂੰ ਕਿਸੇ ਕਿਨਾਰੇ ।

ਅੰਨ੍ਹੀ ਕੁੜੀ ਤੇ 'ਮੋਹਨ' ਦੋਵੇਂ,
ਇਹ ਤਸਵੀਰਾਂ ਸੋਹਨ ਦੋਵੇਂ ।
ਇੱਕ ਤਸਵੀਰ ਹੁਸਨ ਦੀ ਰਾਣੀ,
ਦੂਜੀ ਮੂਰਤ ਕਵਿਤਾ ਜਾਣੀ ।
ਚਿਰ ਹੋਇਆ ਤੂੰ ਦੋਵੇਂ ਛੋਹੀਆਂ,
ਐਪਰ ਅਜੇ ਨਾ ਪੂਰਨ ਹੋਈਆਂ ।
ਛੇਤੀ ਕੱਢ ਕੇ ਮੇਰੇ ਆਨੇ,
ਕਰ ਆਬਾਦ ਇਹਦੇ ਅਖਵਾਨੇ ।
ਬੇਸ਼ਕ ਮੇਰੀ ਰਹੇ ਅਧੂਰੀ,
ਇਕ ਤਸਵੀਰ ਤਾਂ ਹੋਵੇ ਪੂਰੀ ।

sandhu :):
I like his poems..
Kalla title pauna ya full poem ?

rabbdabanda:

--- Quote from: Param Sandhu :) on February 28, 2014, 07:19:59 AM ---I like his poems..
Kalla title pauna ya full poem ?

--- End quote ---

full poems
title da ki fayida hona?.. koshish kro k ehna threads ch sirf poem hi payi jawe. spam na howe. thanks

rabbdabanda:
ਆਈ ਜਵਾਨੀ ਝੱਲ ਮਸਤਾਨੀ ,
ਨਹੀ ਲੁਕਾਏਆਂ ਲੁੱਕਦੀ .
ਗਿਠ ਗਿਠ ਪੈਰ ਜ਼ਮੀਨ ਤੋਂ ਉਚੇ ,
ਮੋਢਿਆਂ ਉੱਤੋਂ ਥੁੱਕਦੀ .

ਸਜਰੇ ਰਾਹ ਬਣਾਂਦੀ ਜਾਵੇ ,
ਢਾਹ-ਢਾਹ ਪੰਧ ਪੁਰਾਣੇ .
ਪੱਗਡੰਡੀਆਂ ਦੇ ਉੱਤੇ ਤੁਰਨਾ ,
ਹੱਟਕ ਆਪਣੀ ਜਾਨੇ .
ਏਸ ਜਵਾਨੀ ਤਾਈਂ ਛੁਪਾਨਾ ,
ਸ਼ੁਹ ਮਿਟਾਨਾ ਕੁੱਜੇ ,
ਚੰਨ ਚੜਿਆ ਤੇ ਚੜੀ ਜਵਾਨੀ ,
ਕਿਥੋਂ ਰਿਹੰਦੇ ਗੁਝੇ .
ਵਾਹ ਜਵਾਨੀ ਵਾਹ ਜਵਾਨੀ ,
ਤੇਰੇ ਜਿਹੀ ਨਾ ਹੋਣੀ .
ਅੱਖੋਂ ਅੰਨੀ ਕੰਨੋਂ ਬੋਲੀ,
ਫਿਰ ਸੋਹਨੀ ਦੀ ਸੋਹਨੀ .

ਇਹ ਜਵਾਨੀ ਜਾਦੂਗਰਨੀ ,
ਲੱਖਾਂ ਰੰਗ ਵਟਾਵੇ.
ਕਦੀ ਬਣਾਵੇ ਦੋਜ਼ਖ ਜੰਨਤ,
ਕਦੀ ਓਹਨਾ ਨੂੰ ਢਾਵੇ .
ਯਾਂ ਇਹ ਪਾਪਾਂ ਹੋਵੇ ਭਰੀ ,
ਯਾਂ ਇਹ ਵੱਲੀ ਕਹਾਵੇ .
ਵਿਚ-ਵਿਚਾਲਾ ਪੱਧਰਾ ਜੀਵਨ ,
ਮੂਲ ਨਾ ਇਸ ਨੂੰ ਭਾਵੇ .
ਭਾਵੇਂ ਪਾਪਣ ਭਾਵੇਂ ਐਬਣ,
ਭਾਵੇਂ ਬੇ-ਦਸਤੂਰੀ.
ਪਰ ਯਾਰਾਂ ਦੀ ਯਾਰ ਜਵਾਨੀ,
ਤੇ ਦਮਾਂ ਦੀ ਪੂਰੀ.

ਪੱਝ ਬਹਾਨੇ ਝਾਂਸੇ ਹੀਲੇ,
ਇਸ ਨੂੰ ਕੌਣ ਸਿਖਾਵੇ.
ਸੱਭ ਗੱਲਾਂ ਇਹ ਖੈਖਣ ਹਾਰੀ,
ਪੜ੍ਹੀ ਪੜ੍ਹਾਈ ਆਵੇ.
ਖੁੱਲਾ ਡੁੱਲਾ ਰਸਤਾ ਹੁੰਦਿਆਂ,
ਖਿਹ ਖਿਹ ਕੇ ਇਹ ਲੰਘਦੀ.
ਬਿਨਾ ਨਸ਼ੇ ਦੇ ਮਸਤੀ ਕਰਦੀ,
ਬਿਨਾ ਖੰਘ ਦੇ ਖੰਘਦੀ.
ਕਦੀ ਚਾਰਾਵੇ ਮੱਝੀਆਂ ਮੰਗੂ,
ਕਦੀ ਵਜਾਵੇ ਬੀਨਾਂ.
ਕਦੀ ਲੜਾਵੇ ਬਿਸੀਅਰ ਕਾਲੇ,
ਕਦੀ ਖਿਲਾਰੇ ਚੀਨਾ .
ਵਾਹ ਜਵਾਨੀ ਵਾਹ ਜਵਾਨੀ,
ਤੇਰੇ ਨਸ਼ੇ ਸੁਹਾਵੇ .
ਕੰਨਾਂ ਵੱਲੋਂ ਹਾਸੇ ਨਿਕਲਣ,
ਚੁੰਨੀ ਰਾਸ ਨਾ ਆਵੇ .

ਇਹ ਜਵਾਨੀ ਬੜੀ ਉਡਾਰੂ,
ਇਹ ਜਵਾਨੀ ਮਾਰੂ .
ਸਭਨਾ ਕੋਲ੍ਲੋੰ ਦਾਹਢੀ ਏ, ਪਰ ,
ਹੁਸਨ ਏਸ ਦਾ ਦਾਰੂ .
ਜਿਧਰ ਤੋਰੇ ਉਧਰ ਤੁਰਦੀ ,
ਜਿਥੇ ਰੋਕੇ ਰੁੱਕਦੀ .
ਮਾਨ ਹੁੰਦਿਆਂ ਮਾਨ ਨਾ ਦੱਸੇ,
ਆਕੜ ਹੁੰਦਿਆਂ ਝੁਕ੍ਕਦੀ.
ਕੰਮ ਇਸ ਦਾ ਝਿੜਕਾਂ ਸਿਹਨਾ,
ਮੁੜ ਮੁੜ ਪੈਰੀਂ ਢੇਹਨਾ,
ਰੋਨਾ, ਧੋਨਾ, ਹੌਕੇ ਭਰਨੇ,
'ਹਾਂ-ਜੀ' 'ਹਾਂ-ਜੀ' ਕਿਹਨਾ.
ਭਾਵੇਂ ਹੁਸਨ ਪ੍ਰਸਤੀ ਚੰਗੀ,
ਭਾਵੇਂ ਮੰਦੀ ਹੋਵੇ.
ਲਾਹਨਤ ਓਸ ਜਵਾਨੀ ਉੱਤੇ,
ਜੇਹੜੀ ਕਦੇ ਨਾ ਰੋਵੇ .


ਗਈ ਜਵਾਨੀ ਝੱਲ ਮਸਤਾਨੀ ,
ਲੰਬੀਆਂ ਲਾਘਾਂ ਭਰਦੀ.
ਨਿੱਕਲ ਗਈ ਹੱਥਾਂ ਚੋਂ ਛੋਹਲੀ,
ਰਹੀ ਮੈਂ ਤਰਲੇ ਕਰਦੀ.
ਲੈ ਗਈ ਨਾਲੇ ਛਿੰਝਾਂ ਸੰਮਿਯਾਂ,
ਜੁਗਨੀ ਅਤੇ ਲਾਗੋਜ਼ੇ.
ਦੇ ਗਈ ਤਸਬੀ ਅਤੇ ਮੁਸੱਲੇ,
ਹੱਜ, ਨਿਮਾਜਾਂ, ਰੋਜ਼ੇ.
ਲੈ ਗਈ ਮਿਠੀਆਂ ਮਿਠੀਆਂ ਗੱਲਾਂ ,
ਅਤੇ ਜ਼ੁਬਾਨ ਰਸੀਲੀ .
ਦੇ ਗਈ ਚੁਗਲੀ , ਨੁਕਤਾ-ਚੀਨੀ ,
ਨਿੰਦਿਆ ਅਤੇ ਬਖੀਲੀ .
ਲੈ ਗਈ ਨਾਲ ਹਿੱਜਰ ਦੀਆਂ ਪੀੜਾਂ,
ਛੱਡ ਗਈ ਪਿਛੇ ਦਰਦ ਹੱਡਾਂ ਦਾ,
ਔੱਲੇ ਅਤੇ ਹਰੀੜਾਂ.

ਆਈ ਜਵਾਨੀ ਗਈ ਜਵਾਨੀ,
ਜਿਓਂ ਬੱਦਲਾਂ ਦੀ ਛਾਂ.
ਭਾਵੇਂ ਰਿਹ ਗਈ ਚਾਰ ਦਿਹਾੜੇ,
ਫਿਰ ਵੀ ਭੁਲਦੀ ਨਾਂ.

Navigation

[0] Message Index

[#] Next page

Go to full version