Fun Shun Junction > Shayari

ਪ੍ਰੋਫੈਸਰ ਮੋਹਨ ਸਿੰਘ- ਜੀਵਨੀ - ਕਵਿਤਾਵਾਂ

<< < (2/4) > >>

rabbdabanda:
ਜੂਨ ਬੰਦੇ ਦੀ ਚੰਗੀ ਹੋਸੀ,
ਐਪਰ ਮੈਂ ਪਛਤਾਂਦਾ ।
ਚੰਗਾ ਹੁੰਦਾ ਜੇ ਰੱਬ ਮੈਨੂੰ,
ਜੰਗਲੀ ਫੁੱਲ ਬਣਾਂਦਾ ।
ਦੂਰ ਦੁਰੇਡੇ ਪਾਪਾਂ ਕੋਲੋਂ
ਕਿਸੇ ਜੂਹ ਦੇ ਖੂੰਜੇ,
ਚੁਪ ਚੁਪੀਤਾ ਉਗਦਾ, ਫੁਲਦਾ,
ਹਸਦਾ ਤੇ ਮਰ ਜਾਂਦਾ ।

rabbdabanda:
ਮਾਂ ਸਮਝਾਵੇ ਮੁੜ ਜਾ ਹੀਰੇ,
ਕਲਾਂ ਜਗਾ ਨਾ ਸੁੱਤੀਆਂ ।
ਨਹੀਂ ਤਾਂ ਪੁੱਠੀ ਖੱਲ ਲੁਹਾ ਕੇ,
ਤੇਰਾ ਮਾਸ ਖਲਾਵਾਂ ਕੁੱਤੀਆਂ ।
ਨਾਲ ਖ਼ੁਸ਼ੀ ਦੇ ਹੱਸ ਕੇ ਅੱਗੋਂ,
ਹੀਰ ਕਿਹਾ ਸੁਣ ਮਾਏ-
ਖਲੜੀ ਲਾਹਸੇਂ ਤਾਂ ਕੀ ਹੋਸੀ ?
ਮੇਰਾ ਚਾਕ ਸਵਾਸੀ ਜੁੱਤੀਆਂ ।

rabbdabanda:
ਉਹਦੀ ਸ਼ਾਇਰੀ ਦੀ ਜਦੋਂ ਯਾਦ ਆਈ,
ਢੇਰੀ ਹੌਸਲੇ ਮੇਰੇ ਦੀ ਢਹਿਣ ਲੱਗੀ ।
ਡੌਰ-ਭੌਰ ਹੋ ਕੇ ਪਿਛਾਂਹ ਜਾ ਪਿਆ ਮੈਂ,
ਨਦੀ ਹੰਝੂਆਂ ਦੀ ਅੱਖੋਂ ਵਹਿਣ ਲੱਗੀ ।
ਰੋਂਦੇ ਰੋਂਦਿਆਂ ਲੱਗ ਗਈ ਅੱਖ ਮੇਰੀ,
ਨੀਂਦ ਮਿੱਠੜੀ-ਮਿੱਠੜੀ ਪੈਣ ਲੱਗੀ ।
ਸੁੱਤਾ ਦੇਖ ਮੈਨੂੰ, ਨੂਰ ਜਹਾਂ ਬੇਗ਼ਮ
ਵਿਚ ਖ਼ਾਬ ਦੇ ਆ ਕੇ ਕਹਿਣ ਲੱਗੀ :

"ਮੇਰੀ ਸ਼ਾਇਰੀ ਦੀ ਜਿਵੇਂ ਕਦਰ ਕਰਕੇ,
ਮੇਰੀ ਕਬਰ 'ਤੇ ਕੇਰੇ ਨੀ ਚਾਰ ਹੰਝੂ ।
ਇਵੇਂ ਮੋਹਨਾ ਤੈਨੂੰ ਵੀ ਯਾਦ ਕਰਕੇ,
ਲੋਕੀਂ ਕੇਰਸਨਗੇ ਬੇ-ਸ਼ੁਮਾਰ ਹੰਝੂ ।"

rabbdabanda:


ਨੈਣਾਂ ਦੇ ਵਣਜਾਰੇ

ਆਏ ਨੈਣਾਂ ਦੇ ਵਣਜਾਰੇ,
ਇੱਕ ਹੱਥ ਲੈਂਦੇ, ਇੱਕ ਹੱਥ ਦੇਂਦੇ,
ਡਾਢੇ ਬੇ-ਇਤਬਾਰੇ ।

ਜੇ ਤੂੰ ਨੈਣ ਨਸ਼ੀਲੇ ਲੈਣੇ,
ਦਿਲ ਯਾ ਮਜ਼ਹਬ ਧਰ ਜਾ ਗਹਿਣੇ,
ਲਾ ਨਾ ਐਵੇਂ ਲਾਰੇ ਲੱਪੇ,
ਨੈਣ ਨਾ ਮਿਲਣ ਹੁਧਾਰੇ ।

ਨੈਣਾਂ ਵਾਲਿਆਂ ਦਿੱਤਾ ਹੋਕਾ,
ਜਿਹੜਾ ਤਾਰੇ ਮੁੱਲ ਇਨ੍ਹਾਂ ਦਾ,
ਝੂੰਗੇ ਦੇ ਵਿਚ ਉਸ ਨੂੰ ਦਈਏ,
ਨਾਲੇ ਆਲਮ ਸਾਰੇ ।

ਦੱਸੀ ਮੈਨੂੰ ਮੁਰਸ਼ਦ ਜਾਨੀ,
ਖਰੇ ਨੈਣਾਂ ਦੀ ਇਕ ਨਿਸ਼ਾਨੀ,
ਜਿਤਨੇ ਭੋਲੇ ਉਤਨੇ ਸੋਹਣੇ,
ਜਿਤਨੇ ਨੀਵੇਂ ਉਤਨੇ ਪਿਆਰੇ ।

ਲੈਣੇ ਨੀ ਤਾਂ ਬੀਬਾ ਲੈ ਲੈ,
ਅੱਜੋ ਲੈ ਲੈ, ਹੁਣੇ ਹੀ ਲੈ ਲੈ,
ਨੈਣ ਤਾਂ ਮਿਲਦੇ ਪਹਿਲੇ ਹੱਲੇ,
ਸੋਚੀਂ ਪਏ ਤਾਂ ਹਾਰੇ ।

ਚੁੱਕ ਨੈਣਾਂ ਦੀ ਹੱਟੀਓਂ ਡੇਰਾ,
ਮੋਹਨ, ਭਾ ਨਹੀਂ ਬਣਦਾ ਤੇਰਾ,
ਦਿਲ ਤੇਰਾ ਅਜੇ ਹੌਲੇ ਮੁੱਲ ਦਾ,
ਇਹ ਭਾ ਕਰੇਂਦੇ ਨੀ ਭਾਰੇ ।

ਰਾਜ ਔਲਖ:
                    ਦਿਲ



ਲੱਕੜੀ ਟੁੱਟਿਆਂ ਕਿੜ ਕਿੜ ਹੋਵੇ
ਸ਼ੀਸ਼ਾ ਟੁੱਟਿਆਂ ਤੜ ਤੜ
ਲੋਹਾ ਟੁੱਟਿਆਂ ਕੜ ਕੜ ਹੋਵੇ
ਪੱਥਰ ਟੁੱਟਿਆਂ ਖੜ ਖੜ
ਲੱਖ ਸ਼ਾਬਾ ਆਸ਼ਕ ਦੇ ਦਿਲ ਨੂੰ
ਸ਼ਾਲਾ ਰਹੇ ਸਲਾਮਤ
ਜਿਸ ਦੇ ਟੁੱਟਿਆਂ ਵਾਜ਼ ਨਾ ਨਿਕਲੇ
ਨਾ ਕਿੜ ਕਿੜ ਨਾ ਕੜ ਕੜ
_______________

...
              ਵਫ਼ਾ


ਵਿਚ ਸੁਖਾਂ ਦੇ ਸਾਰੀ ਦੁਨੀਆਂ
ਨੇੜੇ ਢੁਕ ਢੁਕ ਬਹਿੰਦੀ
ਪਰਖੇ ਜਾਣ ਸਜਨ ਉਸ ਵੇਲੇ
ਜਦ ਬਾਜ਼ੀ ਪੁੱਠੀ ਪੈਂਦੀ
ਵਿਚ ਥਲਾਂ ਦੇ ਜਿਸ ਦਮ ਸੱਸੀ
ਬੈਠ ਖੁਰੇ ਤੇ ਰੋਂਦੀ
ਨਸ ਗਿਆ ਕਜਲਾ ਰੁੜ੍ਹ ਪੁੜ੍ਹ ਜਾਣਾ
ਹੱਥ ਨਾ ਛਡਿਆ ਮਹਿੰਦੀ
_____________

Navigation

[0] Message Index

[#] Next page

[*] Previous page

Go to full version