ਅੱਜਕਲ ਜੁੱਤੀਆਂ ਮਾਰਨ ਦਾ ਚੱਲਿਆ ਰਵਾਜ਼ ਯਾਰੋ ,,
ਤਾਂ ਕਿ ਸਰਕਾਰ ਨੇ ਕੰਨਾਂ 'ਚ ਪਵੇ ਆਵਾਜ਼ ਯਾਰੋ ,,
ਇਸੇ ਤੇ ਮੈਂ ਵੀ ਲਿਖੀਆਂ 2-4 ਲਾਇਨਾਂ ..
Reply ਕਰਕੇ ਦੱਸਣਾ ਕਿਵੇਂ ਲੱਗੇ ਅਲਫ਼ਾਜ਼ ਯਾਰੋ ..
ਕੰਨੀ ਬੋਲ ਵੀ ਨਾ ਪੈਂਦੇ ,, ਕਿਵੇਂ ਸੁੱਤੀਆਂ ਸਰਕਾਰਾਂ ..
ਦੇਖ ਜੁੱਤੇ ਦੀ ਮਾਰ ਸੋਹਣਿਆ ,, ਅੱਖਾਂ ਖੁੱਲੀਆਂ ਹਜ਼ਾਰਾਂ ,,
ਅਜੇ ਵੱਜਦੀ ਵੀ ਨਹੀਂ ,, ਪਰ ਕਸਰ ਛੱਡਦੀ ਵੀ ਨਹੀਂ ..
ਵੱਜਦੇ ਹੀ ਸਾਰ ਜਿੱਤਾਂ 'ਚ ,, ਬਦਲ ਜਾਣੀਆਂ ਨੇ ਹਾਰਾਂ ,,
ਦੇਖ ਜੁੱਤੇ ਦੀ ਮਾਰ ਸੋਹਣਿਆ ,, ਅੱਖਾਂ ਖੁੱਲੀਆਂ ਹਜ਼ਾਰਾਂ ..
ਮਿਜ਼ਾਇਲਾਂ ਛੱਡਣ ਵਾਲੇ ਬੁਸ਼ਾ ,, ਜੁੱਤਾ ਤੇਰੇ ਤੇ ਵੀ ਆਇਆ ..
ਮੁੰਤਾਧਰ-ਅਲ-ਜ਼ਾਇਦੀ ਨੇ ਨਾਂ,, ਇਰਾਕੀਆਂ ਦਾ ਚਮਕਾਇਆ ..
ਹਰ ਪਾਸੇ ਉਹਦੀ ਗੱਲ ,, ਖਬਰਾਂ ਲਾਈਆਂ ਅਖਬਾਰਾਂ ,,
ਦੇਖ ਜੁੱਤੇ ਦੀ ਮਾਰ ਸੋਹਣਿਆ ,, ਅੱਖਾਂ ਖੁੱਲੀਆਂ ਹਜ਼ਾਰਾਂ ,,
ਸੰਨ ੮੪ (84) ਵਾਲੀ ਜੁੱਤੀ ,, ਸਿੰਘ ਜਰਨੈਲ ਨੇ ਵੀ ਮਾਰੀ,,
ਡਰਦੀ ਕਾਂਗਰਸ ਨੇ ਟਿਕਟ ,,Tytler--Sajjan ਦੀ ਪਾੜੀ ..
ਲੱਖ ਬਚਾ ਲਾ CBI ,, ਨਾ ਛੱਡਣ ਸਿੰਘਾਂ ਦੀਆਂ ਡਾਰਾਂ ..
ਦੇਖ ਜੁੱਤੇ ਦੀ ਮਾਰ ਸੋਹਣਿਆ ,, ਅੱਖਾਂ ਖੁੱਲੀਆਂ ਹਜ਼ਾਰਾਂ ..
ਤੈਨੂੰ ਤੇਰਿਆਂ ਦਾ ਜੁੱਤਾ ,, ਤੇਰੇ ਮੂੰਹ ਕੋਲ ਆ ਗਿਆ ,,
ਅਡਵਾਨੀ ਨਕਲੀ ਲੋਹ ਪੁਰਸ਼ ਅਗਰਵਾਲ ਸਮਝਾ ਗਿਆ,,
ਇਕ ਦੂਜੇ ਉੱਤੇ ਸਿੱਟ ,, ਹਰ ਕੋਈ ਕੱਢੀ ਜਾਂਦਾ ਖਾਰਾਂ ..
ਦੇਖ ਜੁੱਤੇ ਦੀ ਮਾਰ ਸੋਹਣਿਆ ,, ਅੱਖਾਂ ਖੁੱਲੀਆਂ ਹਜ਼ਾਰਾਂ ..
ਏਵੇਂ ਬਿਨਾਂ ਗੱਲੋਂ ਜੁੱਤਾ ਰਾਜਪਾਲ ਨੇ ਵੀ ਛੱਡਤਾ ..
ਪਤਾ ਨਹੀਂ ਕੀਹਦਾ ਗੁੱਸਾ ਨਵੀਨ ਜਿੰਦਲ ਤੇ ਕੱਢਤਾ ..
ਕਿੰਨੇ ਵਿਕਦੇ ਨੇ ਮਹਿੰਗੇ ,,ਕੰਪਨੀ ਦੀਆਂ ਤਾਂ ਪੋਹ ਬਾਰਾਂ ,,
ਦੇਖ ਜੁੱਤੇ ਦੀ ਮਾਰ ਸੋਹਣਿਆ ,, ਅੱਖਾਂ ਖੁੱਲੀਆਂ ਹਜ਼ਾਰਾਂ ..
"ਅਮਨ" ਗੱਲ ਮੇਰੀ ਮੰਨ ਪੁੱਠੇ ਪੈਰ ਨਾ ਤੂੰ ਚੁੱਕ ,,
ਇਹ ਲੀਡਰੀ ਹੈ ਮਹਿੰਗੀ ਤੂੰ ਵੀ ਜੁੱਤੇ ਕੋਲੋਂ ਲੁੱਕ ,,
ਹੁਣ ਤਾਂ Game ਵੀ ਬਣ ਗਈ ਜਿਹੜੀ ਵਿਕੇ ਵਿੱਚ ਬਜ਼ਾਰਾਂ ..
ਦੇਖ ਜੁੱਤੇ ਦੀ ਮਾਰ ਸੋਹਣਿਆ ,, ਅੱਖਾਂ ਖੁੱਲੀਆਂ ਹਜ਼ਾਰਾਂ ..