ਅੱਜ ਕੱਲ ਦੇ ਹੀਰ ਰਾਂਝੇ ਦਾ ਪਿਆਰ
ਕੁੜੀ ਆਖਦੀ ਮੁੰਡੇ ਨੂੰ ਸੁਣ ਰਾਂਝਿਆ
ਤੇਰਾ ਮੁਖ ਤੇ ਪਹਿਲਾ ਵਾਲਾ ਨੂਰ ਹੈਨੀ
ਨਾ ਚਾਲ ਤੇਰੀ ਚ ਓਹ ਗੱਲ ਰਹੀ
ਤੇ ਅਵਾਜ਼ ਵਿਚ ਵੀ ਸਰੂਰ ਹੈਨੀ
ਮੁੰਡਾ ਕਹਿੰਦਾ ਗੱਲ ਸੁਨ ਲੱਛੋ ਬਾਂਦਰੀਏ ਨੀਂ
ਐਵੇ ਲਾ ਲਾ ਕੇ ਗੱਲਾ ਕਿਉ ਸੁਨਾਈ ਜਾਵੇ
ਪੱਲੇ ਛੱਡਿਆ ਤਾ ਤੂੰ ਮੇਰੇ ਕੱਖ ਨਹੀ
ਸਾਰਾ ਕੁਝ ਤਾ ਮੇਰਾ ਖਾਈ ਜਾਵੇ
ਕੁੜੀ ਆਖਦੀ ਇਹ ਕੀ ਗੱਲ ਹੋਈ
ਕਰੇ ਪਿਆਰ ਵੀ ਨਾਲੇ ਮੇਹਣੇ ਮਾਰਦਾ ਏ
ਤੂੰ ਕੀ ਲੈ ਦਿੱਤਾ ਤਾਜ ਮਹਿਲ ਮੇਨੂੰ ?
ਕੁਲਫੀ-ਕੁਲਚਿਆਂ ਨਾਲ ਹੀ ਸਾਰਦਾ ਏ
ਮੁੰਡਾ-ਵਾਹ ਤੇਰੇ ਨੀਂ ਮਾ ਦੀ ਲਾਡਲੀਏ
ਹੁਣ ਦੱਸਦੀ ਮੈ ਨੀ ਕੁਝ ਕੀਤਾ
ਤੇਨੂੰ ਕੱਪੜੇ ਦਿੱਤੇ ਨਾਲੇ ਜੂਸ ਪਿਲਾਏ
ਆਪ ਪਾਣੀ ਵੀ ਸ਼ਬੀਲਾਂ ਤੋਂ ਮੈ ਪੀਤਾ :