Punjabi Janta Forums - Janta Di Pasand

Fun Shun Junction => Shayari => Topic started by: G@RRy S@NDHU on May 11, 2010, 01:03:53 PM

Title: mixxx....ishq , pardes ,kaash , new heer
Post by: G@RRy S@NDHU on May 11, 2010, 01:03:53 PM
ਖੁਆਰੀਆਂ ਹੀ ਦੇ ਯਾਰਾ ਸਾਨੂੰ ਪਿਆਰ ਦੀ ਲੋੜ ਨਹੀ,
ਇੱਕ ਵਾਅਦਾ ਦੇ ਉੰਝ ਝੂਠਾ ਹੀ ਸਹੀ ਸਾਨੂੰ ਲਾਰਿਆਂ ਦੀ ਥੋੜ ਨਹੀ,
ਮਨਿਆ ਕੇ ਤੇਰੇ ਤੱਕ ਪਹੁੰਚਣ ਦੇ ਰਾਹ ਬਹੁਤ ਔਖੇ ਨੇ,
ਡਿਗਦੇ ਢਹਿੰਦੇ ਆਵਾਂਗੇ ਸਾਨੂੰ ਸਹਾਰਿਆਂ ਦੀ ਲੋੜ ਨਹੀ.
2
ਪਰਦੇਸ
ਪੁੱਤ ਪਰਦੇਸ ਤੋਰੇ ਘਰ ਸੁੱਨਾ ਕਰਕੇ,
ਰੌਣਕ ਸੀ ਵਿੱਚ ਵਿਹਡੇ ਜਿੰਨਾ ਕਰਕੇ,
ਜੀ ਮਾਰਕੇ ਜਿਹੜੇ ਪਏ ਕਟਦੇ ਜੇਲਾਨ,
ਭੱਜੀ ਜਾਂਦੀ ਜ਼ਿੰਦਗੀ ਵਾਂਗਣ ਰੇਲਾਂ,
ਅੱਜ ਵੀ ਸੂਰਜ ਡੁਬਿਆਂ ਜਦ ਚੇਤਾ ਆਵੇ ,
ਤੈਨੂੰ ਕੋਲ ਨਾ ਪਾ ਕੇ ਮਾਏ ਮੇਰੀ ਅੱਖ ਭਰ ਆਵੇ,
ਚੇਤੇ ਆਓਂਦੀਆਂ ਬਾਪੂ ਦੀਆਂ ਔ ਮਿਠੀਆਂ ਗਾਲਾਂ,
ਹੁਣ ਨੋਟ ਸੰਭਾਲਾਂ ਮਾਏ ਕੇ ਆਪਣਾ ਆਪ ਸੰਭਾਲਾਂ
3
ਕਾਸ਼
ਜੋ ਮੇਰਾ ਨਹੀ ਉਹਦੀ ਕਦੇ ਆਸ ਨੀ ਕਰਦਾ ਮੈਂ,
ਮਾਰੂਥੱਲ ਵਿੱਚ ਹੰਝੂਆਂ ਦੀ ਤਲਾਸ਼ ਨੀ ਕਰਦਾ ਮੈਂ,
ਜੱਦ ਮੌੜ ਹੀ ਨਹੀ ਸਕਦਾ ਰੁੱਖ ਹਵਾਵਾਂ ਦਾ,
ਅਖਾਂ ਭਰਕੇ ਫੇਰ ਕਦੀ ਵੀ ਕਾਸ਼ ਨੀ ਕਰਦਾ ਮੈਂ
4
ਅੱਜ ਦੀ ਹੀਰ
ਹੀਰ ਆਖਦੀ ਪਹਿਲਾਂ ਸ਼ਾਪਿੰਗ ਕਰਾ ਤੂੰ,
ਫੇਰ ਨਾਲ ਚਲੂੰਗੀ ਤੇਰੇ ਮੈਂ,
ਕਹਿੰਦੀ ਮਾਂ ਪਿਉ ਨਾਲੋ ਪਿਹਲਾਂ ਅੱਡ ਹੋ ਜਾ,
ਫੇਰ ਲਊਂਗੀ ਫੇਰੇ ਨਾਲ ਤੇਰੇ ਮੈਂ,
ਰੋਟੀ ਪਕਾਉਣ ਨੂੰ ਨਾ ਆਖੀਂ ਚੰਨਾ,
ਮੈਕ ਡੋਨਲਡ ਤੇ ਲੁਵਾਊ ਤੇਰੇ ਗੇਡੇ ਮੈਂ,
ਹੀਰ ਆਖਦੀ ਝਾੜੂ ਪੋਚਾ ਕਰਲੀਂ ਆਪੇ,
ਜੇ ਗਈ ਹੋਵਾਂ ਨੇੜੇ ਤੇੜੇ ਮੈਂ