ਕਈ ਲੋਕ ਦਿਮਾਗੋਂ ਚਤੁਰ ਬੜੇ , ਹਰ ਬਾਰ ਬਦਲਦੇ ਦੇਖੇ ਮੈਂ.
ਕੁਝ ਦੋਲਤ ਤੇ ਕੁਝ ਸ਼ੋਹਰਤ ਲਈ, ਆਪਣਿਆਂ ਨੂੰ ਹੀ ਠੱਗਦੇ ਦੇਖੇ ਮੈਂ.
ਬੇਸ਼ਕ ਮੈਂ ਦਿਮਾਗੋਂ ਬੀਮਾਰ ਸਹੀ,ਨਾ ਮੇਰੀ ਕੋਈ ਪਹਿਚਾਨ ਹੀ ਹੈ.
ਕਈ ਲੋਕ ਵਕਤ ਵਕਤ ਤੇ ਪਰ , ਕਿੰਜ ਯਾਰ ਬਦਲਦੇ ਦੇਖੇ ਮੈਂ.
ਇਹਨੂੰ ਪਾਗਲਪਣ ਕਹੋ ਜਾ ਬਚਪਨਾ ਮੇਰਾ,ਅਸੀ ਪੈਸੇ ਪਿੱਛੇ ਕਦੀ ਦੋੜੇ ਹੀ ਨਹੀ.
ਪਰ ਸਮੇਂ-ਸਮੇਂ ਨਾਲ ਪੈਸੇ ਦੇ , ਕਿੰਜ ਹਾਲਾਤ ਬਦਲਦੇ ਦੇਖੇ ਮੈਂ.
ਜੋ ਕਹਿੰਦੇ ਹਾਂ ਉਹ ਕਰਦੇ ਹਾਂ , ਖੁੱਦ ਦੀ ਗਲ ਤੋਂ ਕਦੀ ਮੁਕਰੇ ਨਹੀਂ.
ਪਰ ਲੋਕ ਕਈ ਇਸ ਦੁਨਿਆਂ ਤੇ , ਖੁੱਦ ਬਿਆਨ ਬਦਲਦੇ ਦੇਖੇ ਮੈਂ.
ਸਭ ਰਿਸ਼ਤੇ ਦੀਪ ਪਰਦੇਸਾਂ ਵਿੱਚ , ਬਸ ਡਾਲਰਾਂ ਦੇ ਨਾਲ ਬਣਦੇ ਨੇ .
ਹਰ ਮੋੜ ਮੋੜ ਤੇ ਕਈ ਰਿਸ਼ਤੇ , ਖੁਦ ਯਾਰੋ ਬਦਲਦੇ ਦੇਖੇ ਮੈਂ .