ਮੈਂ ਹੁਣ ਵੀ ਜਦੋ ਉਸ ਨਹਿਰ ਦੇ ਕੋਲੋ ਲੰਘਦਾ ਹਾਂ ਤਾਂ ਆਪਣੇ ਦੋਹਾਂ ਦੇ ਭਿੱਜੇ ਪੈਰਾਂ ਦੇ ਨਿਸ਼ਾਨ ਕੰਢੇ ਤੇ ਪਈ ਰੇਤ ਤੇ ਦੇਖਦਾ ਹਾਂ,
ਹੁਣ ਵੀ ਉਹਦਾ ਦੁੱਪਟਾ ਸਰੋ ਦੇ ਖੇਤ ਵਿੱਚ ਉਡੱਦਾ ਦਿੱਸਦਾ ਹੈ,
ਹੁਣ ਵੀ ਉਹਦੇ ਸ਼ਾਹਾ ਦੀ ਖੁਸ਼ਬੂ ਸਿੱਲੀਆ ਪੌਣਾਂ ਚੋ ਮਹਿਸੂਸ ਕਰਦਾ ਹਾਂ,
ਸਭ ਕੁਝ ਉਹੀ ਏ....
ਉਹੀ ਨਹਿਰ ਉਹੀ ਨਹਿਰ ਦਾ ਕੰਢਾ,
ਉਹ ਡੁੱਬਦੀਆ ਪੌਣਾਂ,ਉਹ ਮਹਿਕਾਂ, ਉਹ ਹਾਸੇ, ਉਹ ਗੱਲਾਂ, ਉਹ ਫੁੱਲ, ਉਹ ਤਿੱਤਲੀ....
ਉਹ ਸਭ ਕੁਝ ਓਦਾਂ ਹੀ ਏ.......
ਬਸ ਉਹੀ ਨਹੀ ਏ.........ਬਸ ਉਹੀ ਨਹੀ ਏ.....